ਸਵਾਲਾਂ ਤੋਂ ਖਿੱਝੇ ਸਿੱਧੂ ਦਾ ਦੋ-ਟੁੱਕ ਜਵਾਬ (ਵੀਡੀਓ)

08/20/2018 7:10:58 PM

ਚੰਡੀਗੜ੍ਹ : ਪਾਕਿਸਤਾਨੀ ਫੌਜ ਮੁਖੀ ਨੂੰ ਪਾਈ ਗਲਵਕੜੀ ਨਵਜੋਤ ਸਿੱਧੂ ਦੇ ਗਲੇ ਪੈ ਗਈ ਹੈ। ਕੀ ਵਿਰੋਧੀ ਅਤੇ ਕੀ ਜਨਤਾ ਸਭ ਸਿੱਧੂ ਤੋਂ ਜਵਾਬ ਮੰਗ ਰਹੇ ਹਨ। ਸਵਾਲਾਂ ਤੋਂ ਖਿਝੇ ਸਿੱਧੂ ਨੇ ਸਾਫ ਕਹਿ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਜਵਾਬ ਦੇਣਗੇ ਅਤੇ ਜਦੋਂ ਵੀ ਬੋਲਣਗੇ, ਸਾਰਿਆਂ ਨੂੰ ਟਕਾ ਕੇ ਜਵਾਬ ਦੇਣਗੇ। 
ਦੱਸਣਯੋਗ ਹੈ ਕਿ ਪਾਕਿ ਫੌਜ ਮੁਖੀ ਨਾਲ ਜੱਫੀ ਪਾਉਣ 'ਤੇ ਨਵਜੋਤ ਸਿੱਧੂ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ। ਇਥੋਂ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਵਲੋਂ ਪਾਈ ਗਈ ਇਸ ਜੱਫੀ 'ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਗਲਤ ਕਰਾਰ ਦਿੱਤਾ ਸੀ।


Related News