ਚੰਦੂਮਾਜਰਾ ਦਾ ਦਾਅਵਾ, ਨਵਜੋਤ ਸਿੱਧੂ ਮੁੜ ਭਾਜਪਾ ''ਚ ਕਰਨਗੇ ਵਾਪਸੀ
Friday, Oct 13, 2017 - 05:55 PM (IST)
ਨਵੀਂ ਦਿੱਲੀ\ਚੰਡੀਗੜ੍ਹ (ਕਮਲ) : ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਘਟਨਾ ਘਟਨਾ ਮੰਦਭਾਗੀ ਹੈ ਅਤੇ ਇਸਦੇ ਪਿੱਛੇ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ, ਇਹ ਕਹਿਣਾ ਹੈ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦਾ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਹਮੇਸ਼ਾ ਹੀ ਸਿੱਖ ਮਾਨਤਾਵਾਂ ਅਤੇ ਪਰੰਪਰਾਵਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚਦੀ ਰਹੀ ਹੈ।
ਚੰਦੂਮਾਜਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਦੋਬਾਰਾ ਭਾਜਪਾ ਵਿਚ ਹੀ ਵਾਪਸੀ ਕਰਨਗੇ, ਉਹ ਜ਼ਿਆਦਾ ਸਮਾਂ ਕਾਂਗਰਸ 'ਚ ਟਿਕ ਨਹੀਂ ਸਕਦੇ। ਇਸ ਤੋਂ ਇਲਾਵਾ ਸਿੱਧੂ ਵੱਲੋਂ ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਦਿੱਤੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਇਸਦਾ ਫੈਸਲਾ ਆਮ ਜਨਤਾ ਕਰੇਗੀ।
