ਸਿੱਧੂ ਵਲੋਂ ਕੈਪਟਨ ''ਤੇ ਦਿੱਤੇ ਬਿਆਨ ''ਤੇ ਬੀਬੀ ਸਿੱਧੂ ਦੀ ਸਫਾਈ (ਵੀਡੀਓ)
Sunday, Dec 02, 2018 - 06:18 PM (IST)
ਅੰਮ੍ਰਿਤਸਰ : ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਨੂੰ ਕੈਪਟਨ ਨਾ ਮੰਨਣ 'ਤੇ ਦਿੱਤੇ ਬਿਆਨ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਫਾਈ ਦਿੱਤੀ ਹੈ। ਨਵਜੋਤ ਕੌਰ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਤਾ ਦਾ ਦਰਜਾ ਦਿੰਦੇ ਹਨ ਅਤੇ ਇਹ ਗੱਲ ਉਹ ਕਈ ਵਾਰ ਆਖ ਚੁੱਕੇ ਹਨ। ਬੀਬੀ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਤੋਂ ਬਾਹਰ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਆਖਿਆ ਹੈ ਤਾਂ ਇਸ ਵਿਚ ਕੁਝ ਗਲਤ ਵੀ ਨਹੀਂ ਹੈ। ਇਸ ਦੇ ਨਾਲ ਹੀ ਬੀਬੀ ਸਿੱਧੂ ਨੇ ਕਿਹਾ ਕਿ ਕਾਂਗਰਸੀਆਂ ਨੂੰ ਸਿੱਧੂ ਦਾ ਵਿਰੋਧ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਚੰਗੀ ਸੁਨਣੀ ਚਾਹਦੀ ਹੈ, ਅੱਧੀ ਗੱਲ ਸੁਣ ਕੇ ਮੈਨੂੰ ਵੀ ਗੁੱਸਾ ਆਇਆ ਸੀ ਪਰ ਜਦੋਂ ਪੂਰੀ ਗੱਲ ਸੁਣੀ ਤਾਂ ਸਭ ਕੁਝ ਸਾਫ ਹੋ ਗਿਆ।
ਇਸ ਦੇ ਨਾਲ ਬੀਬੀ ਸਿੱਧੂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨਵਜੋਤ ਸਿੱਧੂ ਨੂੰ ਗੱਦਾਰ ਆਖਦੀ ਸੀ ਪਰ ਹੁਣ ਬਿਨਾਂ ਬੁਲਾਵੇ ਤੋਂ ਹੀ ਪਾਕਿਸਤਾਨ ਪਹੁੰਚ ਗਈ।