ਨਵਜੋਤ ਕੌਰ ਨੇ ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਵੀਡੀਓ ਵੀ ਕੀਤੀ ਸਾਂਝੀ

Tuesday, Oct 03, 2023 - 09:54 AM (IST)

ਨਵਜੋਤ ਕੌਰ ਨੇ ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਵੀਡੀਓ ਵੀ ਕੀਤੀ ਸਾਂਝੀ

ਅੰਮ੍ਰਿਤਸਰ : ਕਾਂਗਰਸੀ ਆਗੂ ਰਾਹੁਲ ਗਾਂਧੀ ਇਸ ਵੇਲੇ ਪੰਜਾਬ ਦੌਰੇ 'ਤੇ ਹਨ। ਉਨ੍ਹਾਂ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦਾ ਟਵੀਟ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰਾਹੁਲ ਭਾਈ ਬਹੁਤ ਹੀ ਅਦਭੁੱਤ ਵਿਅਕਤੀ ਹਨ ਅਤੇ ਸਭ ਨੂੰ ਪਿਆਰ ਕਰਨ ਵਾਲੇ ਹਨ। ਉਹ ਬਿਲਕੁਲ ਨਿਮਰ ਅਤੇ ਦਿਆਲੂ ਕਿਸਮ ਦੇ ਇਨਸਾਨ ਹਨ, ਜੋ ਕਿ ਹਕੀਕਤ ਦੇ ਨੇੜੇ ਹਨ।

ਇਹ ਵੀ ਪੜ੍ਹੋ : ਤੁਸੀਂ ਵੀ Driving Licence ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ

ਨਵਜੋਤ ਕੌਰ ਸਿੱਧੂ ਦਾ ਇਹ ਟਵੀਟ ਉਸ ਵੇਲੇ ਸਾਹਮਣੇ ਆਇਆ ਹੈ, ਜਦੋਂ ਬੀਤੇ ਦਿਨ ਰਾਹੁਲ ਗਾਂਧੀ ਨੇ ਪੰਜਾਬ ਦੌਰੇ 'ਤੇ ਆਏ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਰਾਹੁਲ ਗਾਂਧੀ ਨੇ ਸਿਰ ਢੱਕਿਆ ਹੋਇਆ ਹੈ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਭਆਂਡਿਆਂ ਦੀ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ : PUNBUS ਤੇ PRTC ਮੁਲਾਜ਼ਮਾਂ ਨਾਲ ਜੁੜੀ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਆਇਆ ਇਹ ਫ਼ੈਸਲਾ

ਇਸ ਦੇ ਨਾਲ ਹੀ ਉਹ ਸੰਗਤਾਂ ਨੂੰ ਜਲ ਛਕਾਉਂਦੇ ਵੀ ਦਿਖਾਈ ਦਿੱਤੇ।

PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News