ਨਵਜੋਤ ਕੌਰ ਸਿੱਧੂ ਦੀ ਵਾਇਰਲ ਆਡੀਓ ਦੀ ਅਕਾਲੀਆਂ ਨੇ ਰੈਲੀ ''ਚ ਉਡਾਈ ਖਿੱਲੀ
Monday, Oct 08, 2018 - 06:42 PM (IST)
ਪਟਿਆਲਾ— ਨਵਜੋਤ ਕੌਰ ਸਿੱਧੂ ਦਾ ਕਾਂਗਰਸ ਸਰਕਾਰ ਖਿਲਾਫ ਭੜਾਸ ਕੱਢਣ ਵਾਲਾ ਵਾਇਰਲ ਆਡੀਓ ਵਿਰੋਧੀਆਂ ਦੇ ਨਿਸ਼ਾਨੇ ਤੋਂ ਪਾਸੇ ਹਟਣ ਦਾ ਨਾਮ ਨਹੀਂ ਲੈ ਰਿਹਾ। ਪਟਿਆਲਾ ਰੈਲੀ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਸਿੱਧੂ ਦੇ ਇਸ ਬਿਆਨ 'ਤੇ ਖੂਬ ਚਸਕਾ ਲਗਾਇਆ। ਸਿੱਧੂ ਵੱਲੋਂ ਕਾਂਗਰਸ ਨੂੰ 10 ਚੋਂ 4 ਨੰਬਰ ਦੇਣ ਵਾਲੇ ਬਿਆਨ 'ਤੇ ਮਜੀਠੀਆ ਨੇ ਕਿਹਾ ਕਿ ਇਹ ਤਾਂ ਸਿੱਧੂ ਨੇ ਝੰਡੀ ਦਾ ਲਿਹਾਜ ਕਰ ਲਿਆ ਨਹੀਂ ਤਾਂ 10 ਚੋਂ 0 ਹੀ ਨੰਬਰ ਦੇਣਾ ਸੀ। ਉਥੇ ਹੀ ਪ੍ਰਕਾਸ਼ ਬਾਦਲ ਨੇ ਆਪਣੇ ਅੰਦਾਜ 'ਚ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਖਿਲਾਫ ਸਿੱਧੂ ਨੇ ਜੋ ਬਿਆਨ ਦਿੱਤਾ ਹੈ ਉਸ ਤੋਂ ਸਾਫ ਹੋ ਰਿਹਾ ਕਿ ਕੈਪਟਨ ਦੇ ਹੇਠੋ-ਹੇਠੋ ਮਿੱਟੀ ਨਿਕਲ ਚੁੱਕੀ ਹੈ। ਹਾਲਾਂਕਿ ਆਡੀਓ ਵਾਇਰਲ ਹੋਣ ਤੋਂ ਬਾਅਦ ਮੈਡਮ ਸਿੱਧੂ ਨੇ ਯੂ-ਟਰਨ ਲੈਂਦੇ ਹੋਏ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਸਰਕਾਰ ਪ੍ਰਤੀ ਕੋਈ ਰੋਸ ਨਹੀਂ ਹੈ ਅਤੇ ਉਨ੍ਹਾਂ ਨੇ ਇਹ ਸਭ ਅਧਿਆਪਕਾਂ ਨੂੰ ਧਰਵਾਸ ਦੇਣ ਲਈ ਕਿਹਾ ਸੀ।