ਬਾਦਲਾਂ ਖਿਲਾਫ ਪ੍ਰਚਾਰ ਕਰਨ ਲਈ ਕਿਤੇ ਵੀ ਜਾਵਾਂਗੀ : ਮੈਡਮ ਸਿੰਧੂ (ਵੀਡੀਓ)

04/21/2019 4:51:44 PM

ਅੰਮ੍ਰਿਤਸਰ (ਸੁਮੀਤ) - ਅਕਾਲੀ ਦਲ ਨਾਲ ਹਮੇਸ਼ਾ ਨੁਬਾਨੀ ਜੰਗ ਰੱਖਣ ਵਾਲੀ ਨਵਜੋਤ ਕੌਰ ਸਿੰਧੂ ਬਾਦਲ ਪਰਿਵਾਰ ਦੇ ਖਿਲਾਫ ਲੜਾਈ ਲੜਨ ਲਈ ਅਤੇ ਮੋਰਚਾ ਖੋਲ੍ਹਣ ਲਈ ਬਠਿੰਡਾ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਸਿੰਧੂ ਨੇ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਹੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਵੋਟਾਂ ਲੈਂਦਾ ਆ ਰਿਹਾ ਹੈ। ਦੱਸ ਦੇਈਏ ਕਿ ਨਵਜੋਤ ਕੌਰ ਸਿੰਧੂ ਕਾਂਗਰਸ ਵਲੋਂ ਬਠਿੰਡਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਪ੍ਰਚਾਰ ਕਰਨ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਅਤੇ ਮਜੀਠੀਆ ਪੰਜਾਬ 'ਚ ਮੇਰੇ ਸਭ ਤੋਂ ਵੱਡੇ ਦੁਸ਼ਮਣ ਹੈ, ਜਿਨ੍ਹਾਂ ਦੇ ਵਿਰੋਧ ਲਈ ਉਹ ਕਿਤੇ ਵੀ ਜਾ ਕੇ ਪ੍ਰਚਾਰ ਕਰਨ ਲਈ ਤਿਆਰ ਹਨ।


rajwinder kaur

Content Editor

Related News