ਪੀ. ਸੀ. ਏ. ਵੱਲੋਂ ਲਾਏ ਜਾ ਰਹੇ ਕੈਂਪ ਲਈ ਨਵਦੀਪ ਕੌਰ ਦੀ ਚੋਣ

Friday, Jul 28, 2017 - 07:41 AM (IST)

ਪੀ. ਸੀ. ਏ. ਵੱਲੋਂ ਲਾਏ ਜਾ ਰਹੇ ਕੈਂਪ ਲਈ ਨਵਦੀਪ ਕੌਰ ਦੀ ਚੋਣ

ਸ੍ਰੀ ਮੁਕਤਸਰ ਸਾਹਿਬ  (ਪਵਨ, ਖੁਰਾਣਾ) - ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਅੰਡਰ-19 ਪੰਜਾਬ ਦੀ ਟੀਮ ਲਈ ਲਾਏ ਜਾਣ ਵਾਲੇ ਕੈਂਪ 'ਚ ਜ਼ਿਲਾ ਸ੍ਰੀ ਮੁਕਤਸਰ ਸਹਿਬ ਦੀ ਖਿਡਾਰਨ ਨਵਦੀਪ ਕੌਰ ਦੀ ਚੋਣ ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਸਮਾਗ ਦੀ ਰਹਿਣ ਵਾਲੀ ਨਵਦੀਪ ਕੌਰ ਪੁੱਤਰੀ ਰਣਜੀਤ ਸਿੰਘ ਜੋ ਕਿ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੀ ਵਿਦਿਆਰਥਣ ਹੈ, ਦੀ ਚੋਣ ਬੀਤੇ ਦਿਨੀਂ ਬਰਨਾਲਾ ਵਿਖੇ ਹੋਏ ਪੰਜਾਬ ਸਟੇਟ ਅੰਡਰ-19 ਮੈਚਾਂ ਵਿਚ ਵਧੀਆ ਪ੍ਰਦਰਸ਼ਨ ਦੇ ਆਧਾਰ 'ਤੇ ਹੋਈ।  
ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲੀ ਵਾਰ ਹੀ ਇਸ ਟੂਰਨਾਮੈਂਟ ਵਿਚ ਭਾਗ ਲਿਆ ਸੀ ਅਤੇ  ਹੁਣ ਨਵਦੀਪ 1 ਤੋਂ 14 ਅਗਸਤ ਤੱਕ ਪੀ. ਸੀ. ਏ. ਵੱਲੋਂ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਭਾਗ ਲਵੇਗੀ ਤੇ ਇਨ੍ਹਾਂ ਖਿਡਾਰਨਾਂ 'ਚੋਂ ਪੰਜਾਬ ਦੀ ਟੀਮ ਦੀ ਚੋਣ ਹੋਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਭੂਸਰੀ ਅਤੇ ਸਾਰੇ ਮੈਂਬਰਾਂ ਵੱਲੋਂ ਨਵਦੀਪ ਤੇ ਉਸ ਦੇ ਪਰਿਵਾਰ, ਇੰਚਾਰਜ ਕ੍ਰਿਕਟ ਲੜਕੀਆਂ ਜੁਆਇੰਟ ਸੈਕਟਰੀ ਸੁਭਾਸ਼ ਚੰਦਰ, ਡੀ. ਸੀ. ਏ. ਮੈਂਬਰ ਬਲਜੀਤ ਸਿੰਘ, ਐੱਮ. ਡੀ. ਰਾਜਵੰਤ ਸਿੰਘ ਤੇ ਕੋਚ ਮਨਜੀਤ ਕੁਮਾਰ ਨੂੰ ਵਧਾਈ ਦਿੱਤੀ। ਇਸ ਸਮੇਂ ਐਸੋ. ਦੇ ਖਜ਼ਾਨਚੀ ਰਾਮ ਪ੍ਰਕਾਸ਼ ਸ਼ਰਮਾ, ਕਾਰਜਕਾਰਨੀ ਮੈਂਬਰ ਪੰਕਜਦੀਪ ਅਰੋੜਾ ਆਦਿ ਹਾਜ਼ਰ ਸਨ।


Related News