ਕੁਦਰਤ ਦੀ ਅਦੁੱਤੀ ਦਾਤ ‘ਪਾਣੀ’ ਮਨੁੱਖੀ ਮਾਰ ਹੇਠ, ‘ਜੇ ਨਾ ਸੰਭਲੇ ਤਾਂ ਬੂੰਦ-ਬੂੰਦ ਨੂੰ ਤਰਸਣਗੇ ਪੰਜ ਪਾਣੀਆਂ ਦੇ ਵਾਰਸ

Thursday, Jul 08, 2021 - 01:45 PM (IST)

ਕੁਦਰਤ ਦੀ ਅਦੁੱਤੀ ਦਾਤ ‘ਪਾਣੀ’ ਮਨੁੱਖੀ ਮਾਰ ਹੇਠ, ‘ਜੇ ਨਾ ਸੰਭਲੇ ਤਾਂ ਬੂੰਦ-ਬੂੰਦ ਨੂੰ ਤਰਸਣਗੇ ਪੰਜ ਪਾਣੀਆਂ ਦੇ ਵਾਰਸ

ਚਮਿਆਰੀ (ਸੰਧੂ) - ਆਧੁਨਿਕ ਯੁੱਗ ਵਿੱਚ ਮਨੁੱਖ ਨੇ ਕੁਦਰਤ ਵਿੱਚ ਜਿਸ ਕਿਸਮ ਦੀ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਉਸ ਨੇ ਆਪਣੀ ਹੀ ਹੋਂਦ ਲਈ ਖ਼ਤਰਾ ਪੈਦਾ ਕਰ ਲਿਆ ਹੈ, ਕਿਉਂਕਿ ਕੁਦਰਤ ਮਨੁੱਖ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ, ਲਾਲਸਾਵਾਂ ਨਹੀਂ। ਅਜੌਕਾ ਮਨੁੱਖ ਇਹ ਨਹੀਂ ਸੋਚ ਰਿਹਾ ਹੈ ਕਿ ਉਹ ਕੁਦਰਤ ਦੀ ਜਿਹੜੀ ਟਾਹਣੀ ’ਤੇ ਬੈਠਾ ਹੈ, ਨੂੰ ਖੁਦ ਹੀ ਕੱਟੀ ਜਾ ਰਿਹਾ ਹੈ ਤੇ ਉਸ ਨੂੰ ਇਸ ਗੱਲ ਦੀ ਵੀ ਸੋਝੀ ਨਹੀਂ ਹੈ ਕਿ ਜੇਕਰ ਇਹ ਟਾਹਣੀ ਤਣੇ ਨਾਲੋਂ ਵੱਖ ਹੋਈ ਤਾਂ ਉਹ ਵੀ ਇਸੇ ਨਾਲ ਮੂਧੇ-ਮੂੰਹ ਹੇਠਾਂ ਡਿੱਗ ਪਵੇਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ

ਕੁਦਰਤ ਤੋਂ ਮਿਲੇ ਵਰਦਾਨਾਂ ਵਿਚੋਂ ਹਵਾ ਤੋਂ ਬਾਅਦ ਪਾਣੀ ਇਕ ਅਜਿਹਾ ਕੁਦਰਤੀ ਸੋਮਾ ਹੈ, ਜੋ ਜਨਮ ਤੋਂ ਲੈ ਕੇ ਮੌਤ ਤੱਕ ਸਾਡਾ ਸਾਥ ਨਿਭਾਉਂਦਾ ਹੈ। ਪਾਣੀ ਪੀਣ ਤੋਂ ਇਲਾਵਾ ਸਿੰਚਾਈ, ਉਦਯੋਗ ਤੇ ਊਰਜਾ ਉਤਪਾਦਨ ਲਈ ਵੀ ਵਰਤਿਆ ਜਾਂਦਾ ਹੈ। ਅੱਜ ਕੁਦਰਤ ਦੀ ਇਹ ਅਦੁੱਤੀ ਦਾਤ ਵੀ ਮਨੁੱਖੀ ਮਾਰ ਹੇਠਾਂ ਆ ਗਈ ਹੈ। ਸੰਯੁਕਤ ਰਾਸ਼ਟਰ ਸੰਘ ਦੀ ਇਕ ਰਿਪੋਰਟ ਵਿਚ ਜਿਥੇ 21ਵੀਂ ਸਦੀ ਦੇ ਅੱਧ ਤਕ 7 ਅਰਬ ਲੋਕਾਂ ਨੂੰ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਦੀ ਗੱਲ ਆਖੀ ਗਈ ਹੈ, ਉੱਥੇ ਹੀ ਮਾਹਿਰਾਂ ਦਾ ਖਿਆਲ ਹੈ ਕਿ ਜੇਕਰ ਬਦਕਿਸਮਤੀ ਨਾਲ ਤੀਜੀ ਸੰਸਾਰ ਯੰਗ ਲੜੀ ਗਈ ਤਾਂ ਉਸ ਵਿਚ ਪਾਣੀ ਦੀ ਕਿੱਲਤ ਹੀ ਮੁੱਖ ਮੁੱਦਾ ਹੋਵੇਗੀ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਹ ਗੱਲ ਕਿਸੇ ਕੋਲੋਂ ਲੁਕੀ ਨਹੀਂ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਸੂਬਾ ਵੀ ਪਾਣੀ ਦੇ ਸੰਕਟ ਦੀ ਭਾਰੀ ਮਾਰ ਹੇਠ ਆ ਚੁੱਕਾ ਹੈ ਤੇ ਜੇਕਰ ਇਹੋ ਰਫ਼ਤਾਰ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਇਹ ਸੂਬਾ ਵੀ ਮਾਰੂਥਲ ਦਾ ਰੂਪ ਧਾਰਨ ਕਰ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ

ਨਾਸਾ ਵੱਲੋਂ ਪੰਜਾਬ ਅਤੇ ਕੁਝ ਹੋਰ ਉੱਤਰ ਭਾਰਤੀ ਰਾਜਾਂ ਬਾਰੇ ਚਿਤਾਵਨੀ
ਇਸ ਸਬੰਧੀ ਅਮਰੀਕਾ ਦੀ ਸੰਸਥਾ ਨਾਸਾ ਵੱਲੋਂ ਵੀ ਪੰਜਾਬ ਅਤੇ ਕੁਝ ਹੋਰ ਉੱਤਰ ਭਾਰਤੀ ਰਾਜਾਂ ਬਾਰੇ ਚਿਤਾਵਨੀ ਜਾਰੀ ਕੀਤੀ ਹੋਈ ਹੈ। ਪਹਿਲਾਂ ਹੀ ਪੰਜਾਬ ਦੇ ਸੰਗਰੂਰ, ਜਲੰਧਰ, ਲੁਧਿਆਣਾ ਅਤੇ ਰੋਪੜ ਜ਼ਿਲੇ ਪਾਣੀ ਦੇ ਸੰਕਟ ਦੀ ਮਾਰ ਹੇਠ ਵੱਧ ਸਨ ਪਰ ਹੁਣ ਤਾਂ ਲਗਭਗ ਸੂਬੇ ਦੇ ਸਾਰੇ ਹੀ ਜ਼ਿਲੇ ਇਸ ਮਾਰ ਦੀ ਲਪੇਟ ’ਚ ਆ ਚੁੱਕੇ ਹਨ। ਪੰਜਾਬ ਦੇ ਬਹੁਤ ਸਾਰੇ ਬਲਾਕਾਂ ਦਾ ਪਾਣੀ ਜਿੱਥੇ ਪੀਣ ਯੋਗ ਨਹੀਂ ਰਿਹਾ, ਉੱਥੇ ਹੀ ਜ਼ਿਆਦਾਤਰ ਬਲਾਕਾਂ ਵਿਚ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾਂ ਡਿੱਗ ਰਿਹਾ ਹੈ। ਅੰਕੜਿਆਂ ਮੁਤਾਬਿਕ ਪੰਜਾਬ ਦੇ ਬਹੁਤ ਸਾਰੇ ਬਲਾਕਾਂ ਨੂੰ ਕਾਲੇ ਬਲਾਕ (ਡਾਰਕ ਜ਼ੋਨ) ਐਲਾਨ ਦਿੱਤਾ ਗਿਆ ਹੈ ਅਤੇ ਇਥੋਂ ਤੱਕ ਕਿ ਪੰਜਾਬ ਵਿਚ ਸੈਂਟਰਲ ਗਰਾਊਂਡ ਵਾਟਰ ਬੋਰਡ ਵਲੋਂ ਕਈ ਬਲਾਕਾਂ ਵਿਚ ਨਵੇਂ ਬੋਰ ਕਰਨ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ

ਲੱਖਾਂ ਹੀ ਟਿਊਬਵੈੱਲ ਧਰਤੀ ਹੇਠੋਂ ਕੱਢ ਰਹੇ ਨੇ ਪਾਣੀ
ਪੰਜਾਬ ਵਿਚ ਇਸ ਸਮੇਂ ਲੱਖਾਂ ਹੀ ਟਿਊਬਵੈੱਲ ਧਰਤੀ ਹੇਠੋਂ ਪਾਣੀ ਕੱਢ ਰਹੇ ਹਨ, ਕਿਉਂਕਿ ਪੰਜਾਬ ਦੀ ਬਹੁਤੀ ਖੇਤੀ ਟਿਊਬਵੈਲਾਂ ਦੇ ਪਾਣੀ ਦੀ ਸਿੰਚਾਈ ’ਤੇ ਹੀ ਨਿਰਭਰ ਹੈ, ਜਿੰਨਾ ਪਾਣੀ ਇਨ੍ਹਾਂ ਟਿਊਬਵੈੱਲਾਂ ਵਲੋਂ ਧਰਤੀ ਵਿਚੋਂ ਖਿੱਚਿਆ ਜਾ ਰਿਹਾ ਹੈ, ਓਨਾ ਹੀ ਧਰਤੀ ਵਿਚ ਰੀਚਾਰਜ ਹੋਣਾ ਜ਼ਰੂਰੀ ਹੈ ਪਰ ਇੰਝ ਨਹੀਂ ਹੋ ਰਿਹਾ, ਕਿਉਂਕਿ ਜ਼ਿਆਦਾਤਰ ਖੇਤਰ ਵਿਚ ਝੋਨੇ ਦੀ ਖੇਤੀ ਹੋਣ ਕਰ ਕੇ ਪਾਣੀ ਦੀ ਜ਼ਿਆਦਾ ਖਪਤ ਹੋ ਰਹੀ ਹੈ ਤੇ ਝੋਨੇ ਦੀ ਖੇਤੀ ਕਰਨ ਕਰ ਕੇ ਜਦੋਂ ਕੱਦੂ ਕੀਤਾ ਜਾਂਦਾ ਹੈ ਤਾਂ ਧਰਤੀ ਉਪਰ ਸਖ਼ਤ ਤਹਿ ਬਣ ਜਾਂਦੀ ਹੈ, ਜਿਸ ਕਰ ਕੇ ਪਾਣੀ ਧਰਤੀ ਹੇਠ ਰਿਚਾਰਜ ਨਹੀਂ ਹੁੰਦਾ।

ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ

ਪਿੰਡਾਂ ’ਚ ਛੱਪੜਾਂ ਦਾਖਾਤਮਾ ਵੀ ਹੈ ਮੁਖ ਕਾਰਨ
ਦੂਜਾ ਵੱਡਾ ਕਾਰਨ ਪਿੰਡਾਂ ਵਿਚੋਂ ਛੱਪੜਾਂ ਦਾ ਖਾਤਮਾ ਹੋਣਾ ਹੈ। ਕਿਸੇ ਵੇਲੇ ਪਿੰਡਾਂ ਦਾ ਮੁੱਢ ਹੀ ਛੱਪੜ ਜਾਂ ਢਾਬ ਦੇ ਕੰਢੇ ਬੱਝਦਾ ਸੀ ਪਰ ਹੁਣ ਇਨ੍ਹਾਂ ਪਿੰਡਾਂ ਦੀ ਆਬਾਦੀ ਦੀ ਵਧਦੀ ਭੁੱਖ ਨੇ ਛੱਪੜਾਂ ਦੀ ਹੋਂਦ ਨੂੰ ਹੀ ਖਤਮ ਕਰ ਦਿੱਤਾ ਹੈ, ਜਿਸ ਕਰ ਕੇ ਮੀਂਹ ਦਾ ਪਾਣੀ ਇਕੱਠਾ ਨਹੀਂ ਹੁੰਦਾ ਤੇ ਰਹਿੰਦੀ ਕਸਰ ਇਸ ਵਾਰ ਮਾਨਸੂਨ ਦੇ ਫੇਲ ਹੋਣ ਕਾਰਨ ਨਿਕਲ ਗਈ ਹੈ, ਜਿਸ ਨਾਲ ਪਾਣੀ ਦਾ ਪੱਧਰ ਖਤਰਨਾਕ ਹੱਦ ਤਕ ਹੇਠਾਂ ਡਿੱਗ ਰਿਹਾ ਹੈ। ਕਿਹਾ ਜਾਂਦਾ ਹੈ ਕਿ ਹਰ ਦੇਸ਼ ਵਿਚ ਸੱਭਿਅਤਾ ਦਾ ਜਨਮ ਕਿਸੇ ਨਦੀ ਜਾਂ ਦਰਿਆ ਕੰਢੇ ਹੋਇਆ ਹੈ ਤੇ ਹਰੇਕ ਸੱਭਿਅਤਾ ਦਾ ਪਤਨ ਰੇਗਿਸਤਾਨ ਦੇ ਫੈਲਣ ਨਾਲ ਵਾਪਰਿਆ ਹੈ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਫਿਰ ਸ਼ਾਇਦ ਇਸ ਪਾਣੀ ਦੀ ਸਮੱਸਿਆ ਦਾ ਹੱਲ ਬੰਦੇ ਦੇ ਵੱਸੋਂ ਬਾਹਰ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ


author

rajwinder kaur

Content Editor

Related News