ਨੈਸ਼ਨਲ ਵੁਮੇਨ ਕਿ੍ਰਕਟ ਟੀਮ ’ਚ ਜਲੰਧਰ ਦੀਆਂ 6 ਧਾਕੜ ਕ੍ਰਿਕਟਰਾਂ ਦਾ ਜਲਵਾ, ਇਕ ਝਾਤ ਇਨ੍ਹਾਂ ਦੀਆਂ ਉਪਲਬਧੀਆਂ ’ਤੇ
Monday, May 17, 2021 - 03:23 PM (IST)
ਜਲੰਧਰ— ਭਾਰਤੀ ਮਹਿਲਾ ਕ੍ਰਿਕਟ ’ਚ ਜਲੰਧਰ ਨੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਰਾਸ਼ਟਰੀ ਟੀਮ ਸਿਲੈਕਸ਼ਨ ’ਚ ਜਲੰਧਰ ਦੀਆਂ 6 ਲੜਕੀਆਂ ਦੀ ਚੋਣ ਹੋਈ ਸੀ ਜਿਨ੍ਹਾਂ ਨੇ ਨੈਸ਼ਨਲ ਟੂਰਨਾਮੈਂਟ ’ਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਲੰਧਰ ਦੇ ਵਿਕਰਮ ਰਾਠੌੜ, ਹਰਭਜਨ ਸਿੰਘ, ਮਨਦੀਪ ਸਿੰਘ, ਰਾਹੁਲ ਸ਼ਰਮਾ ਆਦਿ ਕ੍ਰਿਕਟ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਪਰ ਹੁਣ ਜਲੰਧਰ ’ਚ ਮਹਿਲਾਵਾਂ ਵੀ ਕ੍ਰਿਕਟ ਦੀ ਕਰੀਅਰ ਦੇ ਤੌਰ ’ਤੇ ਚੋਣ ਕਰਨ ’ਚ ਕਾਫ਼ੀ ਦਿਲਚਸਪੀ ਲੈ ਰਹੀਆਂ ਹਨ। ਰਾਜ ’ਚ ਵੁਮੇਨ ਕ੍ਰਿਕਟ ਟੀਮ ’ਚ ਸਭ ਤੋਂ ਜ਼ਿਆਦਾ ਜਲੰਧਰ ਦੀਆਂ ਲੜਕੀਆਂ ਦੀ ਸ਼ਮੂਲੀਅਤ ਹੁੰਦੀ ਹੈ।
ਪਿਛਲੇ ਦਿਨਾਂ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਕਰਵਾਈ ਸੀਨੀਅਰ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ ’ਚ 6 ਖਿਡਾਰੀ ਜਲੰਧਰ ਦੇ ਜੇ. ਡੀ. ਸੀ. ਏ. ਦੀਆਂ ਰਹੀਆਂ। ਜਲੰਧਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸੁਰਜੀਤ ਬਿੱਟਾ ਨੇ ਸਾਲ 2017 ਤੋਂ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ। ਇਸ ਕ੍ਰਿਕਟ ਅਕੈਡਮੀ ’ਚ ਕ੍ਰਿਕਟ ਸਿੱਖਣ ਲਈ ਯੁਵਾ ਲੜਕੀਆਂ ਕਾਫੀ ਉਤਸਾਹ ਨਾਲ ਆਉਂਦੀਆਂ ਹਨ ਤੇ ਕ੍ਰਿਕਟ ਦੀ ਬਾਰੀਕੀਆਂ ਸਿਖਦੀਆਂ ਹਨ। ਆਓ ਜਾਣਦੇ ਹਾਂ ਜਲੰਧਰ ਦੀਆਂ ਕੁਝ ਉਭਰਦੀਆਂ ਮਹਿਲਾ ਕ੍ਰਿਕਟਰਾਂ ਬਾਰੇ :-
ਮਹਿਕ ਕੇਸਰ
ਮਹਿਕ ਕੇਸਰ ਪਿਛਲੇ 12 ਸਾਲਾਂ ਤੋਂ ਕ੍ਰਿਕਟ ਖੇਡ ਰਹੀ ਹੈ। ਅਜੇ ਤਕ ਉਹ ਅੰਡਰ-19 ਪੰਜਾਬ, ਜ਼ੋਨ, ਸੀਨੀਅਰ ਨੈਸ਼ਨਲ ਟੂਰਨਾਮੈਂਟ ’ਚ ਪੰਜਾਬ ਟੀਮ ਵੱਲੋਂ ਰਾਈਟ ਆਰਮ ਆਫ਼ ਸਪਿਨ ਗੇਂਦਬਾਜ਼ ਦੇ ਰੂਪ ’ਚ ਟੀਮ ’ਚ ਰਹੀ ਹੈ।
ਨੀਤੂ ਸਿੰਘ
ਨੀਤੂ ਅੰਡਰ-19, ਅੰਡਰ-23 ਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਪੰਜਾਬ ਟੀਮ ’ਚ ਰਾਈਟ ਹੈਂਡ ਬੈਟਸਮੈਨ ਰਹੀ ਹੈ। ਉਸ ਨੇ ਮੱਧ ਪ੍ਰਦੇਸ਼ ਖ਼ਿਲਾਫ਼ 57 ਦੌੜਾਂ ਦੀ ਪਾਰੀ ਖੇਡੀ ਹੈ।
ਕ੍ਰਿਸ਼ਣਾ ਰਾਣਾ
ਕ੍ਰਿਸ਼ਣਾ ਰਾਣਾ ਨੇ 18 ਸਾਲ ਦੀ ਉਮਰ ’ਚ ਪੰਜਾਬ ਟੀਮ ’ਚ ਜਗ੍ਹਾ ਪੱਕੀ ਕੀਤੀ। ਪਿਛਲੇ ਸਾਲ ਅੰਡਰ-19 ’ਚ ਵੀ ਪੰਜਾਬ ਦਾ ਹਿੱਸਾ ਸੀ।
ਸਲੋਨੀ ਸੂਦ
ਸਲੋਨੀ ਅਜੇ ਤਕ ਅੰਡਰ-19, ਅੰਡਰ-23 ਤੇ ਸੀਨੀਅਰ ਨੈਸ਼ਨਲ ਪੰਜਾਬ ਟੀਮ ਦਾ ਹਿੱਸਾ ਰਹੀ ਹੈ। ਸਲੋਨੀ ਟੀਮ ’ਚ ਲੈਫ਼ਟ ਆਰਮ ਚਾਈਨਾ ਮੈਨ ਗੇਂਦਬਾਜ਼ ਦੇ ਤੌਰ ’ਤੇ ਸ਼ਾਮਲ ਰਹੀ ਹੈ।
ਸਿਮਰਨ ਗਾਂਧੀ
ਸਿਮਰਨ ਅੰਡਰ-19 ਵਨ-ਡੇ, ਟੀ-20 ਤੇ ਸੀਨੀਅਰ ਵਨ-ਡੇ ’ਚ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਹੈ।
ਪਿ੍ਰਅੰਕਾ ਮਲਿਕ
ਪਿ੍ਰਅੰਕਾ ਮਲਿਕ ਜੂਨੀਅਰ, ਅੰਡਰ-19, ਅੰਡਰ-23 ਦੇ ਬਾਅਦ ਸੀਨੀਅਰ ਨੈਸ਼ਨਲ ਟੂਰਨਾਮੈਂਟ ’ਚ ਪੰਜਾਬ ਦਾ ਹਿੱਸਾ ਹੈ। ਉਹ ਰਾਈਟ ਹੈਂਡ ਦੀ ਓਪਨਰ ਬੈਟਸਮੈਨ ਹੈ।