ਇਨ੍ਹਾਂ ਸ਼ਹਿਰਾਂ ਦੇ 27 ਆਦਰਸ਼ ਤੇ ਮਾਡਲ ਸਕੂਲਾਂ ''ਚ ਬੰਦ ਹੋਈ ਮੁਫਤ ਪੜ੍ਹਾਈ

06/18/2019 2:49:46 PM

ਬਠਿੰਡਾ (ਵੈੱਬ ਡੈਸਕ) : ਪੰਜਾਬ ਵਿਚ ਰਾਸ਼ਟਰੀ ਮਾਧਮਿਕ ਸਿੱਖਿਆ ਮੁਹਿੰਮ (ਰਮਸਾ) ਦੇ ਤਹਿਤ ਚਲਾਏ ਜਾ ਰਹੇ 27 ਆਦਰਸ਼ ਅਤੇ ਮਾਡਲ ਸਕੂਲ ਸਿੱਖਿਆ ਵਿਭਾਗ ਵਿਚ ਮਰਜ ਕਰ ਦਿੱਤੇ ਗਏ ਹਨ। ਇਸ ਦੇ ਚੱਲਦੇ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਮਿਲਣ ਵਾਲੀ ਮੁਫਤ ਸਿੱਖਿਆ ਬੰਦ ਹੋ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਸਿੱਖਿਆ ਵਿਭਾਗ 29 ਨਵੰਬਰ 2018 ਨੂੰ ਜਾਰੀ ਕਰ ਚੁੱਕਾ ਹੈ। ਹੁਣ 12 ਜੂਨ ਨੂੰ ਪੱਤਰ ਜਾਰੀ ਕਰ ਕੇ ਇਨ੍ਹ 27 ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਹੋਰਾਂ ਸਕੂਲਾਂ ਦੇ ਮੁਤਾਬਕ ਫੀਸ ਫੰਡ ਵਸੂਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਡੀ.ਈ.ਓ. (ਸੇ.) ਨੇ ਵੀ ਅਧੀਨ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਨਵੇਂ ਹੁਕਮ ਲਾਗੂ ਹੋਣ ਨਾਲ ਵਿਦਿਆਰਥੀਆਂ ਦੇ ਪਰਿਵਾਰਾਂ 'ਤੇ ਜ਼ਿਆਦਾ ਬੋਝ ਪੈ ਗਿਆ ਹੈ। ਇਕ ਅੰਦਾਜ਼ੇ ਮੁਤਾਬਕ ਹੁਣ ਪਰਿਵਾਰਕ ਮੈਂਬਰਾਂ ਨੂੰ ਕਰੀਬ 2 ਹਜ਼ਾਰ ਰੁਪਏ ਪ੍ਰਤੀ ਬੱਚਾ ਸਾਲਾਨਾ ਫੰਡ ਦੇਣਾ ਪਵੇਗਾ।

2011 ਵਿਚ ਪੀ.ਪੀ.ਪੀ. ਮੋਡ ਵਿਚ ਖੋਲ੍ਹੇ ਸਨ 6 ਆਦਰਸ਼ ਸਕੂਲ
{ਜ਼ਰੂਰਤਮੰਦ ਹੋਣਹਾਰ ਬੱਚਿਆਂ ਲਈ ਪੰਜਾਬ ਸਰਕਾਰ ਨੇ 2011 ਵਿਚ ਸੂਬੇ ਭਰ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਦੇ ਤਹਿਤ ਆਦਰਸ਼ ਸਕੂਲ ਖੋਲ੍ਹੇ ਸਨ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਮੁਫਤ ਸਿੱਖਿਆ, ਵਰਦੀ, ਸਟੇਸ਼ਨਰੀ, ਮਿਡ-ਡੇ-ਮੀਲ ਆਦਿ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਸਨ।

ਸਕੂਲ ਜੋ ਮਰਜ ਕੀਤੇ :
ਆਦਰਸ਼ ਸਕੂਲ :

ਬਠਿੰਡਾ : 1
ਫਿਰੋਜ਼ਪੁਰ : 1
ਆਨੰਦਪੁਰ ਸਾਹਿਬ 'ਚ : 1
ਭਿਖੀਵਿੰਡ ਵਿਚ : 1
ਕਾਹਨੂਵਾਨ, ਕਲਾਨੌਰ ਵਿਚ : 1-1 ਸਕੂਲ

ਮਾਡਲ ਸੀਨੀਅਰ ਸੈਕੰਡਰੀ ਸਕੂਲ :

ਬਠਿੰਡਾ : ਰਾਮਪੁਰਾ ਫੂਲ, ਸੰਗਤ ਅਤੇ ਤਲਵੰਡੀ ਸਾਬੋ ਵਿਚ 3
ਫਾਜ਼ਿਲਕਾ : ਅਬੋਰਹਰ, ਖੁਈਆਂਸਰਵਰ, ਜਲਾਲਾਬਾਦ, ਫਾਜ਼ਿਲਕਾ ਵਿਚ 4
ਫਿਰੋਜ਼ਪੁਰ : 2 ਸਕੂਲ
ਮਾਨਸਾ : ਬਰੇਟਾ, ਝੂਨੀਰ ਵਿਚ 2-2, ਬੁਢਲਾਡਾ ਵਿਚ 1
ਸ੍ਰੀ ਮੁਕਤਸਰ ਸਾਹਿਬ : ਲੰਬੀ, ਮੁਕਤਸਰ ਵਿਚ1-1
ਪਟਿਆਲਾ : ਸਮਾਣਾ ਵਿਚ 1
ਸੰਗਰੂਰ : ਲਹਿਰਾਗਾਗਾ ਵਿਚ 2 ਚੀਮਾ ਵਿਚ 1
ਤਰਨਤਾਰਨ : ਵਲਟੋਹਾ ਵਿਚ 1 ਸਕੂਲ


cherry

Content Editor

Related News