ਐੱਨ. ਜੀ. ਟੀ. ਵਲੋਂ ਲੁਧਿਆਣਾ ''ਚ 3 ਟਰੀਟਮੈਂਟ ਪਲਾਂਟ ਲਾਉਣ ਦੇ ਨਿਰਦੇਸ਼

Tuesday, Dec 24, 2019 - 03:24 PM (IST)

ਐੱਨ. ਜੀ. ਟੀ. ਵਲੋਂ ਲੁਧਿਆਣਾ ''ਚ 3 ਟਰੀਟਮੈਂਟ ਪਲਾਂਟ ਲਾਉਣ ਦੇ ਨਿਰਦੇਸ਼

ਚੰਡੀਗੜ੍ਹ : ਨੈਸ਼ਨਲ ਗਰੀਨ ਟ੍ਰਿਬੀਊਨਲ ਦੀ ਜਾਂਚ ਕਮੇਟੀ ਨੇ ਸੋਮਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 30 ਜੂਨ, 2020 ਤੱਕ ਲੁਧਿਆਣਾ 'ਚ ਕੱਪੜਾ ਰੰਗਣ ਵਾਲੀਆਂ ਇਕਾਈਆਂ ਲਈ 3 ਸਾਂਝੇ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ਨਹਿਰਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਸਥਿਤ ਉਦਯੋਗਾਂ ਦੀ ਬਕਾਇਦਾ ਜਾਂਚ ਕਰਨ ਲਈ ਕਿਹਾ ਹੈ। ਕਾਨਫਰੰਸ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਪਲਾਂਟਾਂ ਨੂੰ ਸਮੇਂ 'ਤੇ ਮੁਕੰਮਲ ਕਰਨ ਲਈ ਬੋਰਡ ਨੂੰ ਨਿਰਦੇਸ਼ ਜਾਰੀ ਕਰਕੇ ਸੰਬਧਿਤ ਵਿਭਾਗਾਂ ਨੂੰ ਇਸ ਦਾ ਪਾਲਣ ਕਰਨ ਲਈ ਕਿਹਾ ਹੈ।
 


author

Babita

Content Editor

Related News