ਸੂਬੇ ਦੇ 22 ਜ਼ਿਲਿਆਂ ''ਚ ਐਲੋਕੇਸ਼ਨ ਦੁਆਰਾ ਕਣਕ ਦਾ ਕੋਟਾ ਹੋਇਆ ਜਾਰੀ

01/24/2020 6:10:44 PM

ਦੋਰਾਹਾ (ਸੁਖਵੀਰ) : ਪੰਜਾਬ ਦੀ ਕਾਂਗਰਸ ਸਰਕਾਰ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਵੱਲੋਂ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਅਧੀਨ ਅਕਤੂਬਰ 2019 ਤੋਂ ਮਾਰਚ 2020 ਤਕ 6 ਮਹੀਨੇ ਦਾ 2 ਰੁਪਏ ਕਿਲੋ ਵਾਲੀ ਕਣਕ ਨੂੰ ਲੋਕਾਂ 'ਚ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦਾ ਸੂਬੇ ਦੇ ਲੋਕ ਸਮਾਰਟ ਰਾਸ਼ਨ ਕਾਰਡ ਅਧੀਨ ਬਾਇਓਮੀਟਰਕ ਪ੍ਰਣਾਲੀ ਦੁਆਰਾ ਸਰਕਾਰੀ ਰਾਸ਼ਨ ਡਿਪੂਆਂ ਤੋਂ ਸਸਤਾ ਅਨਾਜ (ਕਣਕ) ਪ੍ਰਾਪਤ ਕਰਨ ਦਾ ਲਾਭ ਲੈ ਰਹੇ ਹਨ। ਲੋਕਾਂ ਪਿਛਲੇ ਮਹੀਨਿਆਂ ਤੋਂ ਕਣਕ ਦੀ ਉਡੀਕ 'ਚ ਸਨ, ਪਰ ਹੁਣ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਚੱਲ ਰਹੀ ਕਾਂਗਰਸ ਦੀ ਸਰਕਾਰ ਅਤੇ ਸਬੰਧਿਤ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਪੰਜਾਬ ਦੇ 22 ਜ਼ਿਲਿਆਂ ਅੰਦਰ ਐਲੋਕੇਸ਼ਨ ਕਰ ਕੇ ਕਣਕ ਦਾ 417089808.86 ਕੋਟਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਕਣਕ ਮਿਲਣ ਦੀ ਆਸ ਬੱਝੀ ਹੈ ।

ਸੂਬੇ ਦੇ 22 ਜ਼ਿਲਿਆਂ 'ਚ ਕਣਕ ਦਾ ਹੋਇਆ ਕਿੰਨਾ ਕੋਟਾ ਜਾਰੀ

      ਜ਼ਿਲਾ   ਕਣਕ ਦਾ ਕੋਟਾ
ਅੰਮ੍ਰਿਤਸਰ 36417088.82 ਕਿਲੋਗ੍ਰਾਮ
ਬਰਨਾਲਾ 7809415.00 ਕਿਲੋਗ੍ਰਾਮ
ਬਠਿੰਡਾ 21764371.00 ਕਿਲੋਗ੍ਰਾਮ
ਫਰੀਦਕੋਟ 10372935.00 ਕਿਲੋਗ੍ਰਾਮ
ਫਤਿਹਗੜ੍ਹ ਸਾਹਿਬ 9180631.00 ਕਿਲੋਗ੍ਰਾਮ
ਫਾਜ਼ਿਲਕਾ 18594000.00 ਕਿਲੋਗ੍ਰਾਮ
ਫਿਰੋਜ਼ਪੁਰ
 
17086913.60 ਕਿਲੋਗ੍ਰਾਮ
ਗੁਰਦਾਸਪੁਰ 25976613.34 ਕਿਲੋਗ੍ਰਾਮ
ਹੁਸ਼ਿਆਰਪੁਰ 22326342.17 ਕਿਲੋਗ੍ਰਾਮ
ਜਲੰਧਰ 26572327.00 ਕਿਲੋਗ੍ਰਾਮ
ਕਪੂਰਥਲਾ 11441134.22 ਕਿਲੋਗ੍ਰਾਮ
ਲੁਧਿਆਣਾ 45819373.89 ਕਿਲੋਗ੍ਰਾਮ
ਮਾਨਸਾ 13113570.00 ਕਿਲੋਗ੍ਰਾਮ
 
ਮੋਗਾ 15330316.00 ਕਿਲੋਗ੍ਰਾਮ
ਪਠਾਨਕੋਟ 10558870.00 ਕਿਲੋਗ੍ਰਾਮ
ਪਟਿਆਲਾ 27456722.86 ਕਿਲੋਗ੍ਰਾਮ
ਰੂਪਨਗਰ 10834761.00 ਕਿਲੋਗ੍ਰਾਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12339875.01 ਕਿਲੋਗ੍ਰਾਮ
ਸੰਗਰੂਰ 24426425.64 ਕਿਲੋਗ੍ਰਾਮ
ਸ਼ਹੀਦ ਭਗਤ ਸਿੰਘ ਨਗਰ 8843520.00 ਕਿਲੋਗ੍ਰਾਮ
ਸ੍ਰੀ ਮੁਕਤਸਰ ਸਾਹਿਬ 18432199.00 ਕਿਲੋਗ੍ਰਾਮ
ਤਰਨਤਾਰਨ 22392404.31 ਕਿਲੋਗ੍ਰਾਮ
ਕੁੱਲ 417089808.86 ਕਿਲੋਗ੍ਰਾਮ

                                                                                                                                                                                                                                                                                           

ਪੰਜਾਬ ਦੇ ਲੋਕਾਂ ਨੂੰ ਨਵੇਂ ਅਤੇ ਪੁਰਾਣੇ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਸਸਤਾ ਰਾਸ਼ਨ ਸਰਕਾਰੀ ਡਿਪੂਆਂ ਤੋਂ ਤਕਸੀਮ ਕਰਨ ਦਾ ਲੁਧਿਆਣਾ ਜ਼ਿਲੇ ਤੋਂ ਆਗਾਜ਼ ਕਰ ਦਿੱਤਾ ਗਿਆ ਹੈ ਅਤੇ ਪੂਰੇ ਪੰਜਾਬ ਅੰਦਰ ਅੱਜ ਤੋਂ ਸਸਤੇ ਅਨਾਜ ਦਾ ਕੰਮ ਸ਼ੁਰੂ ਹੋ ਗਿਆ । ਕਣਕ ਦੇ ਕਾਰਡਾਂ 'ਚ ਵਾਧਾ ਕਰਦੇ ਹੋਏ ਲੱੱਖਾਂ ਨਵੇਂ ਕਾਰਡ ਹੋਰ ਮੁਹੱਈਆ ਕਰਵਾਏ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਡਿਪੂਆਂ ਅਤੇ ਹੋਰ ਵੀ ਵੱਖ-ਵੱਖ ਵਸਤੂਆਂ ਮੁਹੱਈਆ ਕਰਵਾਈਆਂ ਜਾਣਗੀਆਂ।      -ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ।

 


Anuradha

Content Editor

Related News