''ਮੋਦੀ ਸਰ'' ਦੀ ਕਲਾਸ ਨਾਲ ਵਿਦਿਆਰਥੀਆਂ ਦਾ ਤਣਾਅ ਛੂ-ਮੰਤਰ

02/17/2018 5:10:53 AM

ਲੁਧਿਆਣਾ(ਵਿੱਕੀ)-ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 10 ਕਰੋੜ ਵਿਦਿਆਰਥੀਆਂ ਦੇ ਨਾਲ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਹਰ ਖੇਤਰ 'ਚ ਆਤਮ-ਵਿਸਵਾਸ਼ ਦੇ ਨਾਲ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ, ਉਸ ਤੋਂ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਮਿਲੀ ਹੈ। ਪ੍ਰਿੰਸੀਪਲਾਂ ਦੀ ਮੰਨੀਏ ਤਾਂ ਮੋਦੀ ਦੀ ਇਸ ਇਕ ਦਿਨ ਦੀ ਕਲਾਸ ਦਾ ਅਸਰ ਸਾਕਾਰਾਤਮਕ ਰੂਪ 'ਚ ਵਿਦਿਆਰਥੀਆਂ ਦੇ ਨਤੀਜਿਆਂ 'ਤੇ ਦਿਖਾਈ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਤਣਾਅ ਨੂੰ ਦੂਰ ਕਰਨ ਦੇ ਦੱਸੇ ਫਾਰਮੂਲਿਆਂ ਤੇ ਵਿਦਿਆਰਥੀਆਂ 'ਚ ਭਰੇ ਆਤਮ-ਵਿਸ਼ਵਾਸ ਦਾ ਅਸਰ ਪ੍ਰੀਖਿਆਵਾਂ ਦੇ ਬਾਅਦ ਨਤੀਜਿਆਂ ਦੇ ਰੂਪ 'ਚ ਨਜ਼ਰ ਆਵੇਗਾ। 
ਇਕ ਵਿਦਿਆਰਥੀ ਦੇ ਸਵਾਲ ਤੋਂ ਹੀ ਮਿਲ ਗਿਆ ਜਵਾਬ 
ਲੁਧਿਆਣਾ ਦੇ ਜ਼ਿਆਦਾਤਰ ਨਿੱਜੀ ਅਤੇ ਕੁੱਝ ਸਰਕਾਰੀ ਸਕੂਲਾਂ 'ਚ ਵੀ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਦੇ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ ਲਾਈਵ ਦਿਖਾਉਣ ਦੇ ਪ੍ਰਬੰਧ ਕੀਤੇ ਗਏ ਸਨ। ਮੋਦੀ ਵਲੋਂ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਸੰਪਰਕ ਕਰ ਕੇ ਜਦ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਤਾਂ ਅਸਲ ਵਿਚ ਹੀ ਜ਼ਿਆਦਾਤਰ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛਣ ਵਾਲੇ ਇਕ ਵਿਦਿਆਰਥੀ ਦੇ ਸਵਾਲ ਤੋਂ ਹੀ ਆਪਣਾ ਜਵਾਬ ਮਿਲ ਗਿਆ। 
ਘਰਾਂ 'ਚ ਟੀ. ਵੀ. 'ਤੇ ਸੁਣਿਆ ਪੀ. ਐੱਮ. ਦਾ ਸੰਵਾਦ
ਇਹੀ ਨਹੀਂ ਸਕੂਲਾਂ ਦੇ ਸੰਦੇਸ਼ 'ਤੇ ਘਰਾਂ 'ਚ ਵੀ ਮਾਪਿਆਂ ਨੇ ਟੀ. ਵੀ. 'ਤੇ ਪ੍ਰਧਾਨ ਮੰਤਰੀ ਦੇ ਇਸ ਸਵਾਦ ਨੂੰ ਸੁਣਿਆ। ਜਦ ਕਈ ਬੱਚਿਆਂ ਨੇ ਮਾਪਿਆਂ ਵਲੋਂ ਬਣਾਏ ਜਾਂਦੇ ਦਬਾਅ ਸਬੰਧੀ ਸਵਾਲ ਪੁੱਛਿਆ ਤਾਂ ਪ੍ਰਧਾਨ ਮੰਤਰੀ ਦੇ ਜਵਾਬ ਤੋਂ ਕਈ ਮਾਪੇ ਸੰਤੁਸ਼ਟ ਹੋਏ। ਮੋਦੀ ਨੇ ਬੱਚਿਆਂ ਨੂੰ ਸਮਝਾਇਆ ਕਿ ਮਾਪਿਆਂ ਨੇ ਬੱਚਿਆਂ ਦੇ ਲਈ ਕਈ ਤਰ੍ਹਾਂ ਦੇ ਸੁਪਨੇ ਦੇਖੇ ਹੁੰਦੇ ਹਨ ਅਤੇ ਉਸੇ 'ਚ ਹੀ ਆਪਣਾ ਜੀਵਨ ਲਾ ਦਿੰਦੇ ਹਨ। ਉਥੇ ਕੁੱਝ ਮਾਪੇ ਬੱਚਿਆਂ ਤੋਂ ਹੀ ਆਪਣੇ ਅਧੂਰੇ ਸੁਪਨੇ ਪੂਰਾ ਕਰਵਾਉਣਾ ਚਾਹੁੰਦੇ ਹਨ, ਜੋ ਕਿ ਠੀਕ ਨਹੀਂ ਹੈ। ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਸਮਝਾਇਆ ਕਿ ਬੱਚਿਆਂ ਨੂੰ ਕਿਸੇ ਇਕ ਪ੍ਰੀਖਿਆ ਨਾਲ ਤੋਲਨ ਦੀ ਬਜਾਏ ਜੀਵਨ ਵਿਚ ਆਉਣ ਵਾਲੇ ਮੌਕਿਆਂ ਨੂੰ ਗੋਲ 'ਚ ਬਦਲਣ ਲਈ ਪ੍ਰੇਰਿਤ ਕਰਨ, ਕਿਉਂਕਿ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਕਈ ਪ੍ਰੀਖਿਆਵਾਂ ਆਉਂਦੀਆਂ ਹਨ। 
ਉਤਸੁਕਤਾ ਨਾਲ ਸੁਣੇ ਪ੍ਰਧਾਨ ਮੰਤਰੀ ਦੇ ਸੁਝਾਅ 
ਡੀ. ਏ. ਵੀ. ਸਕੂਲ ਪੱਖੋਵਾਲ ਰੋਡ 'ਚ ਬੱਚਿਆਂ ਦੀ ਪ੍ਰਧਾਨ ਮੰਤਰੀ ਦੇ ਨਾਲ 'ਪ੍ਰੀਖਿਆ 'ਤੇ ਚਰਚਾ' ਦਾ ਪ੍ਰਸਾਰਣ ਕੀਤਾ ਹੈ। ਜਿਸ ਵਿਚ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਪੂਰੀ ਉਤਸੁਕਤਾ ਨਾਲ ਪ੍ਰਧਾਨ ਮੰਤਰੀ ਦੇ ਸੁਝਾਅ ਸੁਣੇ। ਪਿੰ੍ਰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ 'ਚ ਪ੍ਰੀਖਿਆਵਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਜੋਸ਼ ਭਰਿਆ ਹੈ ਕਿ ਨਿਸ਼ਚਿਤ ਹੀ ਇਸਦੇ ਬਿਹਤਰੀਨ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸੋਚ 'ਚ ਕ੍ਰਾਂਤੀ ਲਿਆਉਣ ਦੇ ਲਈ ਪੀ. ਐੱਮ. ਦੀ ਵਿਚਾਰਸ਼ੀਲਤਾ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ 'ਚ ਵੀ ਵਿਦਿਆਰਥੀਆਂ ਨੂੰ 'ਪ੍ਰੀਖਿਆ 'ਤੇ ਚਰਚਾ' ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਡਾਕੂਮੈਂਟਰੀ ਦਿਖਾ ਕੇ ਉਨ੍ਹਾਂ ਨੂੰ ਮੋਟੀਵੇਟ ਕੀਤਾ ਗਿਆ। ਪਿੰ੍ਰਸੀਪਲ ਮੋਨਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਹੀ ਦੇਸ਼ ਨੂੰ ਅੱਗੇ ਲੈ ਜਾ ਰਹੀ ਹੈ। 
ਬੀ. ਸੀ. ਐੱਮ. ਸਕੂਲ ਚੰਡੀਗੜ੍ਹ ਰੋਡ 'ਚ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਪ੍ਰਸਾਰਣ ਦਿਖਾਇਆ ਗਿਆ। ਪਿੰ੍ਰਸੀ. ਡੀ. ਪੀ. ਗੁਲੇਰੀਆ ਨੇ ਕਿਹਾ ਕਿ ਆਪਣੀ ਗੱਲਬਾਤ 'ਚ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦੀ ਸਮੱਸਿਆ ਦਾ ਬਹੁਤ ਹੀ ਸਰਲ ਵਿਧੀ ਨਾਲ ਹੱਲ ਕਰਦਿਆਂ ਉਨ੍ਹਾਂ ਦੀ ਪ੍ਰੀਖਿਆ ਦਾ ਬੋਝ ਘੱਟ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸੁਝਾਅ ਦਿੱਤਾ ਕਿ ਪ੍ਰੀਖਿਆਵਾਂ ਨੂੰ ਤਿਉਹਾਰ ਦੀ ਤਰ੍ਹਾਂ ਮਨਾਉਣ। ਬੀ. ਸੀ. ਐੱਮ. ਦੁੱਗਰੀ 'ਚ ਵੀ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ। 


Related News