ਭੋਰਾ ਕੁ ਮੁੰਡੇ ਦੇ ਬੱਚੇ ਦੀ ਮਾਂ ਬਣੀ ਛੋਟੀ ਭੈਣ ! ਵਾਇਰਲ ਖ਼ਬਰ 'ਤੇ ਪੁਲਸ ਨੇ ਦੱਸੀ ਪੂਰੀ ਗੱਲ
Wednesday, Jan 21, 2026 - 01:45 PM (IST)
ਨੈਸ਼ਨਲ ਡੈਸਕ- ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇਕ 9 ਸਾਲ ਦੀ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇਹੀ ਨਹੀਂ, ਵੀਡੀਓ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਉਸੇ ਕੁੜੀ ਦੇ 11 ਸਾਲਾ ਭਰਾ ਦਾ ਹੀ ਹੈ।
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਦੱਸੀ ਜਾ ਰਹੀ ਇਸ ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਵੀਡੀਓ ਵਿੱਚ ਇੱਕ ਮਹਿਲਾ ਪੁਲਸ ਅਧਿਕਾਰੀ ਇੱਕ ਅਜਿਹੇ ਕੇਸ ਬਾਰੇ ਦੱਸ ਰਹੀ ਹੈ ਜਿੱਥੇ ਬੱਚੀ ਨੂੰ ਉਸ ਦੇ ਹੀ 11 ਸਾਲਾ ਭਰਾ ਨੇ ਗਰਭਵਤੀ ਕਰ ਦਿੱਤਾ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਕੈਥਲ ਵਿੱਚ 9 ਸਾਲ ਦੀ ਬੱਚੀ 8 ਮਹੀਨੇ ਦੀ ਗਰਭਵਤੀ ਸੀ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਇਹ ਘਿਨੌਣਾ ਅਪਰਾਧ ਬੱਚੀ ਦੇ ਆਪਣੇ ਭਰਾ ਨੇ ਹੀ ਕੀਤਾ ਸੀ ਅਤੇ ਮਾਂ ਨੇ ਆਪਣੀ ਧੀ ਦਾ ਸਾਥ ਦੇਣ ਦੀ ਬਜਾਏ ਆਪਣੇ ਪੁੱਤ ਬਚਾਉਣ ਦੀ ਕੋਸ਼ਿਸ਼ ਕੀਤੀ। ਵਾਇਰਲ ਹੋ ਰਹੀ ਇਸ ਵੀਡੀਓ 'ਚ ਇੱਕ ਛੋਟੀ ਬੱਚੀ ਹਸਪਤਾਲ ਦੇ ਬੈੱਡ 'ਤੇ ਨਵਜੰਮੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ- Davos ਜਾਂਦੇ ਟਰੰਪ ਦੇ ਜਹਾਜ਼ 'ਚ ਆ ਗਈ 'ਖ਼ਰਾਬੀ' ! Takeoff ਕਰਦਿਆਂ ਹੀ...
ਵੀਡੀਓ ਦਾ ਸੱਚ
ਇਹ ਵੀਡੀਓ 5 ਮਾਰਚ, 2025 ਦੀ ਹੈ, ਜੋ ਕੈਥਲ ਦੀ NIILM ਯੂਨੀਵਰਸਿਟੀ ਵਿੱਚ ਲਾਅ ਵਿਦਿਆਰਥੀਆਂ ਲਈ ਆਯੋਜਿਤ ਇੱਕ ਸੈਮੀਨਾਰ ਦੌਰਾਨ ਰਿਕਾਰਡ ਕੀਤੀ ਗਈ ਸੀ। ਵੀਡੀਓ ਵਿੱਚ ਕੈਥਲ ਸਿਟੀ ਥਾਣਾ ਇੰਚਾਰਜ ਗੀਤਾ ਰਾਣੀ ਵਿਦਿਆਰਥੀਆਂ ਨਾਲ ਆਪਣੀ ਜਾਂਚ ਦੇ ਤਜ਼ਰਬੇ ਸਾਂਝੇ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਇੱਕ ਕੇਸ ਦਾ ਉਦਾਹਰਨ ਵਜੋਂ ਜ਼ਿਕਰ ਕੀਤਾ ਸੀ, ਜਿਸ 'ਚ ਉਨ੍ਹਾਂ ਦੱਸਿਆ ਸੀ ਕਿ ਇਕ 11 ਸਾਲਾ ਮੁੰਡੇ ਨੇ ਆਪਣੀ ਹੀ 9 ਸਾਲਾ ਭੈਣ ਨੂੰ ਗਰਭਵਤੀ ਕੀਤਾ ਸੀ ਤੇ ਕੁੜੀ ਵੱਲੋਂ ਬੱਚੇ ਨੂੰ ਜਨਮ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਆਪਣੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵੀਡੀਓ ਦਾ ਕੈਥਲ ਜ਼ਿਲ੍ਹੇ ਨਾਲ ਕੋਈ ਸਬੰਧ ਨਹੀਂ ਹੈ।
DSP ਦਾ ਬਿਆਨ
ਇਸ ਵੀਡੀਓ ਨੂੰ ਹੋਰ ਹਸਪਤਾਲ ਦੀਆਂ ਵੀਡੀਓਜ਼ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਿਸ ਮਗਰੋਂ ਇਹ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਮਗਰੋਂ ਕੈਥਲ ਦੇ ਡੀ.ਐੱਸ.ਪੀ. ਲਲਿਤ ਯਾਦਵ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਕੈਥਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਸ ਨੇ ਇਸ ਗੁੰਮਰਾਹਕੁੰਨ ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
