ਅੰਬਾਲਾ ਦੇ 17 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Tuesday, Jan 20, 2026 - 10:48 AM (IST)
ਨੈਸ਼ਨਲ ਡੈਸਕ- ਹਰਿਆਣਾ ਦੇ ਅੰਬਾਲਾ ਜ਼ਿਲੇ ਦੇ 17 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਈ-ਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸਕੂਲ ਸੰਚਾਲਕਾਂ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਦੇਰ ਸ਼ਾਮ ਤੱਕ ਬੰਬ ਨਾਕਾਰਾ ਕਰਨ ਅਤੇ ਡੌਗ ਸਕੁਐੱਡ ਟੀਮਾਂ ਨੇ ਸਖ਼ਤ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਕੁਝ ਸਕੂਲ ਸੰਚਾਲਕਾਂ ਨੇ ਸਾਵਧਾਨੀ ਵਜੋਂ ਸਕੂਲਾਂ ’ਚ ਛੁੱਟੀ ਕਰ ਦਿੱਤੀ।
ਈ-ਮੇਲ ’ਚ ‘ਹਰਿਆਣਾ ਬਣੇਗਾ ਖਾਲਿਸਤਾਨ’ ਵਰਗੀਆਂ ਗੱਲਾਂ ਕਹੀਆਂ ਗਈਆਂ ਹਨ ਅਤੇ ਬੰਬ ਧਮਾਕਾ ਹੋਣ ਦਾ ਸਮਾਂ 2 ਵੱਜ ਕੇ 11 ਮਿੰਟ ਦੱਸਿਆ ਗਿਆ ਸੀ। ਇਹ ਵੀ ਲਿਖਿਆ ਸੀ ਕਿ ਆਪਣੇ ਬੱਚਿਆਂ ਨੂੰ 26 ਜਨਵਰੀ ਦੇ ਪ੍ਰੋਗਰਾਮ ’ਚ ਨਾ ਭੇਜੋ। ਹਰਿਆਣਾ ਤੋਂ ਦਿੱਲੀ ਦੀਆਂ ਟਰੇਨਾਂ ’ਚ 26 ਜਨਵਰੀ ਤੱਕ ਸਫਰ ਨਾ ਕਰੋ, ਆਪਣੇ ਬੱਚੇ ਬਚਾਓ। ਉੱਥੇ ਹੀ, ਧਮਕੀ ਤੋਂ ਬਾਅਦ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਜੀ. ਆਰ. ਪੀ.-ਆਰ. ਪੀ. ਐੱਫ. ਨੇ ਚੈਕਿੰਗ ਮੁਹਿੰਮ ਚਲਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
