ਹਰਿਆਣਾ ’ਚ ਵੱਡਾ ਹਾਦਸਾ : ਹਾਈਵੇਅ ’ਤੇ ਟਕਰਾਏ 5 ਵਾਹਨ, 3 ’ਚ ਲੱਗੀ ਅੱਗ, 2 ਵਿਅਕਤੀਆਂ ਦੀ ਮੌਤ
Monday, Jan 19, 2026 - 08:38 AM (IST)
ਨੂਹ (ਬਿਊਰੋ) - ਹਰਿਆਣਾ ਦੇ ਨੂਹ ’ਚ ਐਤਵਾਰ ਸਵੇਰੇ ਕੇ. ਐੱਮ. ਪੀ. ਐਕਸਪ੍ਰੈੱਸ-ਵੇਅ ’ਤੇ ਤੇਜ਼ ਰਫਤਾਰ 5 ਵਾਹਨ ਆਪਸ ’ਚ ਟਕਰਾਅ ਗਏ। ਹਾਦਸਾ ਇੰਨਾ ਭਿਆਨਕ ਸੀ ਕੁਝ ਵਾਹਨਾਂ ਨੂੰ ਅੱਗ ਲੱਗ ਗਈ। ਇਕ ਕੈਂਟਰ ਨੂੰ ਲੱਗੀ ਨਾਲ ਵਾਹਨ ਦਾ ਡਰਾਈਵਰ ਤੇ ਉਸ ਦਾ ਸਾਥੀ ਜ਼ਿੰਦਾ ਸੜ ਗਏ। ਹਾਦਸੇ ਕਾਰਨ ਐਕਸਪ੍ਰੈੱਸ-ਵੇਅ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਇਹ ਵੀ ਪੜ੍ਹੋ : 16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
ਇਹ ਹਾਦਸਾ ਥਾਣਾ ਮੁਹੰਮਦਪੁਰ ਅਹੀਰ ਖੇਤਰ ਦੇ ਅਧੀਨ ਪੈਂਦੇ ਪਿੰਡ ਸਬਰਸ ਦੇ ਕੋਲ ਸਵੇਰੇ ਲੱਗਭਗ 8.30 ਵਜੇ ਹੋਇਆ। ਚਸ਼ਮਦੀਦਾਂ ਅਨੁਸਾਰ ਐਕਸਪ੍ਰੈੱਸ-ਵੇਅ ’ਤੇ ਤੇਜ਼ ਰਫਤਾਰ ਨਾਲ ਚੱਲ ਰਹੇ 2 ਟਰਾਲਿਆਂ ਨੇ ਅਚਾਨਕ ਬ੍ਰੇਕ ਲਾ ਦਿੱਤੀ। ਪਿੱਛੇ ਤੋਂ ਤੇਜ਼ ਰਫ਼ਤਾਰ ਇਕ ਕੰਟੇਨਰ ਟਰਾਲਿਆਂ ਨਾਲ ਟਕਰਾਅ ਗਿਆ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੇ 2 ਹੋਰ ਟਰੱਕ ਵੀ ਕੰਟੇਨਰ ’ਚ ਜਾ ਵੱਜੇ। ਕੁਝ ਹੀ ਸਕਿੰਟਾਂ ’ਚ ਐਕਸਪ੍ਰੈੱਸ-ਵੇਅ ’ਤੇ 5 ਭਾਰੀ ਵਾਹਨ ਇਕ-ਦੂਜੇ ਨਾਲ ਟਕਰਾਅ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮਾਈਨਿੰਗ ਸਮੱਗਰੀ ਨਾਲ ਲੱਦਿਆ ਇਕ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉੱਥੇ ਹੀ ਟਰਾਲਿਆਂ ’ਚ ਅਚਾਨਕ ਅੱਗ ਭੜਕ ਗਈ।
ਇਹ ਵੀ ਪੜ੍ਹੋ : ਪੰਜਾਬ: ਏਅਰਪੋਰਟ 'ਤੇ ਪੁੱਤ ਨੂੰ ਛੱਡਣ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, 4 ਦੀ ਮੌਤ
ਅੱਗ ਨੇ ਦੇਖਦੇ ਹੀ ਦੇਖਦੇ ਟਰਾਲਿਆਂ ਦੇ ਨਾਲ-ਨਾਲ ਕੋਲ ਖੜ੍ਹੇ ਕੈਂਟਰ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕੈਂਟਰ ਦੇ ਕੈਬਿਨ ’ਚ ਬੈਠੇ ਡਰਾਈਵਰ ਅਤੇ ਉਸ ਦਾ ਸਾਥੀ ਬਾਹਰ ਨਹੀਂ ਨਿਕਲ ਸਕੇ ਅਤੇ ਦੋਵੇਂ ਕੈਬਿਨ ਦੇ ਅੰਦਰ ਹੀ ਜ਼ਿੰਦਾ ਸੜ ਗਏ। ਮ੍ਰਿਤਕਾਂ ਦੀ ਪਛਾਣ ਰਾਕੇਸ਼ (30) ਨਿਵਾਸੀ ਰਾਜਸਥਾਨ ਅਤੇ ਉਸ ਦੇ ਸਾਥੀ ਦੇਸ ਰਾਜ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਮੁਰਦਾਘਰ ’ਚ ਰਖਵਾ ਦਿੱਤਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਜਿਨ੍ਹਾਂ 2 ਟਰਾਲਿਆਂ ਨੇ ਅਚਾਨਕ ਬ੍ਰੇਕ ਲਾਈ ਸੀ, ਉਨ੍ਹਾਂ ਦੇ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਵਲੋਂ ਕ੍ਰੇਨ ਦੀ ਮਦਦ ਨਾਲ ਨੁਕਸਾਨੇ ਗਏ ਸਾਰੇ ਵਾਹਨਾਂ ਨੂੰ ਹਟਵਾਇਆ ਗਿਆ, ਜਿਸ ਨਾਲ ਆਵਾਜਾਈ ਬਾਹਾਲ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
