ਅਹਿਮ ਖ਼ਬਰ : ਨਾਂਦੇੜ ਸਾਹਿਬ ਵੱਲ ਜਾਣ ਵਾਲੀ 'ਸੱਚਖੰਡ ਐਕਸਪ੍ਰੈੱਸ' ਹੁਣ ਪੁਰਾਣੇ ਰੂਟ ਵਾਇਆ ਰਾਜਪੁਰਾ ਤੋਂ ਜਾਵੇਗੀ

Tuesday, May 03, 2022 - 12:54 PM (IST)

ਲੁਧਿਆਣਾ (ਗੌਤਮ) : ਅੰਮ੍ਰਿਤਸਰ ਤੋਂ ਚੱਲ ਕੇ ਨਾਂਦੇੜ ਸਾਹਿਬ ਵੱਲ ਜਾਣ ਵਾਲੀ ਟਰੇਨ ਨੰਬਰ-12715-16 ਨਾਂਦੇੜ ਸੱਚਖੰਡ ਐਕਸਪ੍ਰੈੱਸ ਆਪਣੇ ਪੁਰਾਣੇ ਰੂਟ 'ਤੇ ਹੀ ਚੱਲੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਟਰੇਨ ਦਾ ਰੂਟ ਬਦਲ ਕੇ ਲੁਧਿਆਣਾ ਤੋਂ ਚੰਡੀਗੜ੍ਹ ਅਤੇ ਅੰਬਾਲਾ ਕਰ ਦਿੱਤਾ ਗਿਆ ਸੀ ਪਰ ਸਿੱਖ ਸੰਗਤਾਂ ਦੀ ਮੰਗ ਸੀ ਕਿ ਇਸ ਟਰੇਨ ਨੂੰ ਪਹਿਲਾਂ ਵਾਲੇ ਰੂਟ ਸਰਹਿੰਦ, ਰਾਜਪੁਰਾ, ਅੰਬਾਲਾ ਤੋਂ ਹੀ ਚਲਾਇਆ ਜਾਵੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਆਰੀ ਨਾਲ ਨੌਜਵਾਨ ਦਾ ਗਲਾ ਵੱਢਿਆ, ਫਿਰ ਟੋਟੋ-ਟੋਟੇ ਕਰਕੇ ਗੰਦੇ ਨਾਲੇ 'ਚ ਸੁੱਟੀ ਲਾਸ਼

ਇਸ ਨੂੰ ਲੈ ਕੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਮੁੱਦੇ ਨੂੰ ਉਨ੍ਹਾਂ ਨੇ ਲੋਕ ਸਭਾ 'ਚ ਚੁੱਕਣ ਦੇ ਨਾਲ-ਨਾਲ ਰੇਲ ਮੰਤਰੀ ਦੇ ਸਾਹਮਣੇ ਵੀ ਰੱਖਿਆ ਸੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਇਸ ਟਰੇਨ ਨੂੰ ਰੇਲ ਵਿਭਾਗ ਵੱਲੋਂ ਪੁਰਾਣੇ ਰੂਟ 'ਤੇ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਰੇਲ ਵਿਭਾਗ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਮਾਨ ਸਰਕਾਰ ਅੱਜ ਲੈ ਸਕਦੀ ਹੈ ਫ਼ੈਸਲਾ

ਇਸ ਨਾਲ ਨਾਂਦੇੜ ਸਾਹਿਬ ਵੱਲ ਜਾਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਹੋਰ ਮੁਸਾਫ਼ਰਾਂ ਨੂੰ ਵੀ ਸਹੂਲਤ ਮਿਲੇਗੀ। ਇਸ ਟਰੇਨ ਦਾ ਰੂਟ ਘੱਟ ਹੋਵੇਗਾ ਅਤੇ ਮੁਸਾਫ਼ਰਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਅਧਿਕਾਰਿਤ ਸੂਤਰਾਂ ਅਨੁਸਾਰ ਜਲਦੀ ਹੀ ਇਸ ਸਬੰਧੀ ਤਾਰੀਖ਼ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ, ਜਦੋਂ ਕਿ ਸਾਰੇ ਰੇਲਵੇ ਡਵੀਜ਼ਨਾਂ ਨੂੰ ਇਸ ਸਬੰਧ 'ਚ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News