ਫਿਲਮ ''ਨਾਨਕ ਸ਼ਾਹ ਫਕੀਰ'' ਨੂੰ ਲੈ ਕੇ ਦਾਦੂਵਾਲ ਦੇ ਤਿੱਖੇ ਸੁਰ (ਵੀਡੀਓ)
Thursday, Apr 12, 2018 - 03:00 PM (IST)
ਤਲਵੰਡੀ ਸਾਬੋ (ਮੁਨੀਸ਼) — ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਰਿਲੀਜ਼ ਕਰਨ ਲਈ ਚਲ ਰਹੇ ਵਿਵਾਦ 'ਤੇ ਸਰਬਤ ਖਾਲਸਾ ਦੇ ਜੱਥੇਦਾਰਾਂ ਨੇ ਸਖਤ ਰਵੱਈਆ ਇਖਤਿਆਰ ਕਰਦੇ ਹੋਏ ਸਰਕਾਰ ਨੂੰ ਤਿੱਖੇ ਸੁਰਾਂ 'ਚ ਚਿਤਾਵਨੀ ਦਿੱਤੀ ਹੈ।
ਫਿਲਮ ਨੂੰ ਸਿੱਖ ਪੰਥ ਵਿਰੋਧੀ ਕਰਾਰ ਦਿੰਦੇ ਹੋਏ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੌਨੇ 'ਚ ਇਹ ਫਿਲਮ ਨਹੀਂ ਹੋਣੀ ਚਾਹੀਦੀ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੂਰਾ ਸਿੱਖ ਪੰਥ ਸੜਕਾਂ 'ਤੇ ਉਤਰ ਆਵੇਗਾ। ਇਸ ਦੇ ਨਾਲ ਹੀ ਸਰਬਤ ਖਾਲਸਾ ਵਲੋਂ ਬਣਾਏ ਗਏ ਜੱਥੇਦਾਰ ਧਿਆਨ ਸਿੰਘ ਮੰਡ ਨੇ ਦਮਦਮਾ ਸਾਹਿਬ 'ਚ ਵਿਸਾਖੀ ਮੌਕੇ ਹੋਣ ਵਾਲੀ ਪੰਥਕ ਕਾਨਫਰੰਸ 'ਚ ਬੇਅਦਬੀ ਕਾਂਡ 'ਤੇ ਵੱਡੇ ਖੁਲਾਸੇ ਕੀਤੇ ਜਾਣ ਦੀ ਗੱਲ ਵੀ ਕਹੀ।