ਸੈਂਕੜੇ ਨਮ ਅੱਖਾਂ ਨੇ ਦਿੱਤੀ ਨੰਬਰਦਾਰ ਸ਼ਿੰਦੇ ਸ਼ਾਹ ਨੂੰ ਅੰਤਿਮ ਵਿਦਾਈ
Friday, Jan 05, 2018 - 05:02 PM (IST)

ਝਬਾਲ, ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਰਾਜਿੰਦਰ) - ਗ੍ਰਾਮ ਪੰਚਾਇਤ ਅੱਡਾ ਝਬਾਲ ਦੇ ਪੰਚਾਇਤ ਮੈਂਬਰ, ਅੱਡਾ ਝਬਾਲ ਦੇ ਨੰਬਰਦਾਰ ਤੇ ਸਰਪੰਚ ਸੋਨੂੰ ਚੀਮਾ ਦੇ ਕਰੀਬੀ ਕ੍ਰਿਸ਼ਨ ਕੁਮਾਰ ਸ਼ਿੰਦੇ ਸ਼ਾਹ ਦਾ ਸ਼ੁੱਕਰਵਾਰ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਨੰਬਰਦਾਰ ਸ਼ਿੰਦੇ ਸ਼ਾਹ ਦੀ ਬੇਵਕਤੀ ਮੌਤ ਨਾਲ ਸਾਰੇ ਕਸਬੇ ਅੰਦਰ ਸੋਗ ਦੀ ਲਹਿਰ ਦੌੜ ਗਈ ਤੇ ਅੱਡਾ ਝਬਾਲ ਦੇ ਦੁਕਾਨਦਾਰਾਂ ਵੱਲੋਂ ਅੱਧਾ ਦਿਨ ਲਈ ਦੁਕਾਨਾਂ ਬੰਦ ਰੱਖੀਆਂ ਗਈਆਂ। ਬਾਅਦ ਦੁਪਹਿਰ ਨੰਬਰਦਾਰ ਸ਼ਿੰਦੇ ਸ਼ਾਹ ਦੀ ਮ੍ਰਿਤਕ ਦੇਹ ਦਾ ਸੈਂਕੜੇ ਨਮ ਅੱਖਾਂ ਦੀ ਅੰਤਿਮ ਵਿਦਾਈ ਉਪਰੰਤ ਝਬਾਲ ਸਥਿਤ ਬੁੱਲਬੁੱਲ ਦੇ ਸਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ, ਸਰਪੰਚ ਮੋਨੂੰ ਚੀਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਮੈਂਬਰ ਪੰਚਾਇਤ ਮਨਜੀਤ ਸਿੰਘ ਭੋਜੀਆਂ, ਰਵਿੰਦਰ ਕੁਮਾਰ ਬਿੱਟੂ, ਗੋਪੀ ਰਾਮ, ਸ਼ਸ਼ੀ ਅਤੇ ਧਰਮਿੰਦਰ ਕੁਮਾਰ ਸਮੇਤ ਪੂਰੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।