ਨਕੋਦਰ ਦੇ ਪਿੰਡ ਆਧੀ 'ਚ ਵੱਡੀ ਵਾਰਦਾਤ,ਭਰਾ ਨੇ ਭਰਾ ਦਾ ਕੀਤਾ ਕਤਲ

Friday, Jun 05, 2020 - 04:52 PM (IST)

ਨਕੋਦਰ ਦੇ ਪਿੰਡ ਆਧੀ 'ਚ ਵੱਡੀ ਵਾਰਦਾਤ,ਭਰਾ ਨੇ ਭਰਾ ਦਾ ਕੀਤਾ ਕਤਲ

ਨਕੋਦਰ (ਪਾਲੀ): ਥਾਣਾ ਸਦਰ ਨਕੋਦਰ ਦੇ ਪਿੰਡ ਆਧੀ 'ਚ ਬੀਤੀ ਰਾਤ ਭਰਾ ਵਲੋਂ ਆਪਣੇ ਭਰਾ ਦਾ ਭੇਦਭਰੇ ਹਲਾਤਾਂ 'ਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ.ਐੱਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ, ਸਦਰ ਥਾਣਾ ਮੁਖੀ ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਖੂਨ ਨਾਲ ਲੱਥਪਥ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ।ਮ੍ਰਿਤਕ ਦੀ ਪਛਾਣ ਸਤਪਾਲ ਉਰਫ ਸਤੂ ਪੁੱਤਰ ਨਾਜਰ(55) ਵਜੋਂ ਹੋਈ।

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!

ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਮ੍ਰਿਤਕ ਦੇ ਭਰਾ ਨੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ।ਉਹ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਖੂਨ ਨਾਲ ਲੱਥਪਥ ਲਾਸ਼ ਪਈ ਸੀ ।ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਉਪਰੰਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਕਾਬੂ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਫਰੀਦਕੋਟ 'ਚ ਕੋਰੋਨਾ ਦਾ ਕਹਿਰ ਜਾਰੀ, ਇਕ ਹੋਰ ਕੇਸ ਆਇਆ ਸਾਹਮਣੇ


author

Shyna

Content Editor

Related News