ਨਾਹਿਦ ਦੇ ਕਤਲ ਮਾਮਲੇ ''ਚ ਪੁਲਸ ਨੂੰ ਕਿਸੇ ਜਾਣਕਾਰ ''ਤੇ ਸ਼ੱਕ

Thursday, Nov 30, 2017 - 08:11 AM (IST)

ਨਾਹਿਦ ਦੇ ਕਤਲ ਮਾਮਲੇ ''ਚ ਪੁਲਸ ਨੂੰ ਕਿਸੇ ਜਾਣਕਾਰ ''ਤੇ ਸ਼ੱਕ

ਪਟਿਆਲਾ  (ਬਲਜਿੰਦਰ) - ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਤੌਫੀਕ ਖਾਨ ਦੇ ਭਰਾ ਨਾਹਿਦ ਸਲਮਾਨੀ ਦੇ ਕਤਲ ਮਾਮਲੇ 'ਚ ਪੁਲਸ ਨੂੰ ਕਿਸੇ ਜਾਣਕਾਰ 'ਤੇ ਸ਼ੱਕ ਹੈ। ਨਾਹਿਦ ਦੇ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ, ਡੀ. ਐੱਸ. ਪੀ. (ਡੀ) ਸੁਖਮਿੰਦਰ ਚੌਹਾਨ, ਥਾਣਾ ਅਰਬਨ ਅਸਟੇਟ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ, ਥਾਣਾ ਸਦਰ ਦੇ ਐੱਸ. ਐੱਚ. ਓ. ਇੰਸ. ਜਸਵਿੰਦਰ ਸਿੰਘ ਟਿਵਾਣਾ ਅਤੇ ਸੀ. ਆਈ². ਏ. ਨਾਭਾ ਇੰਚਾਰਜ ਇੰਸ. ਸ਼ਮਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ। ਐੱਸ. ਪੀ. ਸਿਟੀ ਕੇਸਰ ਸਿੰਘ ਨੇ ਦੱਸਿਆ ਕਿ  ਨਾਹਿਦ ਡੀ. ਜੇ. ਦਾ ਕੰਮ ਕਰਦਾ ਸੀ, ਉਸ ਨੂੰ ਕੁੱਤੇ ਪਾਲਣ ਦਾ ਵੀ ਬੜਾ ਸ਼ੌਕ ਸੀ। ਉਸ ਨੇ ਚਾਰ ਪਿਟਬੁੱਲ ਨਸਲ ਦੇ ਕੁੱਤੇ ਪਾਲੇ ਹੋਏ ਸਨ ਜੋ ਕਿ ਖਤਰਨਾਕ ਕਿਸਮ ਦੇ ਹਨ। ਬੀਤੀ ਰਾਤ ਉਹ ਘਰ ਦੀ ਛੱਤ 'ਤੇ ਬੰਨ੍ਹੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨੀਂ ਨਾਹਿਦ 2 ਦਸੰਬਰ ਨੂੰ ਵੱਡੇ ਪ੍ਰੋਗਰਾਮ ਦੀ ਤਿਆਰੀ ਵਿਚ ਲੱਗਾ ਹੋਇਆ ਸੀ।  
ਉਨ੍ਹਾਂ ਦੱਸਿਆ ਕਿ ਨਾਹਿਦ ਹਮੇਸ਼ਾ ਰਾਤ ਵੇਲੇ ਕੁੱਤੇ ਖੁੱਲ੍ਹੇ ਛਡਦਾ ਸੀ। ਵਾਰਦਾਤ ਵਾਲੀ ਰਾਤ ਨੂੰ ਕੁੱਤੇ ਛੱਤ 'ਤੇ ਬੰਨ੍ਹੇ ਹੋਏ ਸਨ। ਕੋਲ ਇਕ ਮਿਰਚਾਂ ਦਾ ਪੈਕੇਟ ਵੀ ਪਿਆ ਸੀ ਜਿਸ ਦਾ ਇਸਤੇਮਾਲ ਕੀਤਾ ਹੋਇਆ ਹੋ ਸਕਦਾ ਹੈ। ਕਾਤਲ ਪਹਿਲਾਂ ਆ ਕੇ ਬੈਠਾ ਹੋਵੇ ਤੇ ਗੱਲਬਾਤ ਦੌਰਾਨ ਮਿਰਚਾਂ ਦਾ ਇਸਤੇਮਾਲ ਹੋ ਸਕਦਾ ਹੈ ਪਰ ਹਾਲੇ ਤੱਕ ਇਹ ਗੱਲ ਸਾਫ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਬੁਲਾ ਲਈ ਸੀ, ਜਿਨ੍ਹਾਂ ਬੜੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਨੂੰ ਉਮੀਦ ਹੈ ਕਿ ਛੇਤੀ ਪੁਲਸ ਕਾਤਲਾਂ ਤੱਕ ਪਹੁੰਚ ਜਾਵੇਗੀ।


Related News