ਨਗਰ ਪੰਚਾਇਤ ਚੋਣਾਂ: ਬੇਗੋਵਾਲ ਦੇ ਬੂਥ 12 ਤੇ 13 ਦੇ ਬਾਹਰ ਹੰਗਾਮਾ

12/17/2017 3:51:46 PM

ਕਪੂਰਥਲਾ/ਬੇਗੋਵਾਲ(ਰਾਜਿੰਦਰ)— ਪੰਜਾਬ ਦੇ ਵੱਖ-ਵੱਖ ਸੂਬਿਆਂ 'ਚ ਹੋ ਰਹੀਆਂ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਝੜਪ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕਪੂਰਥਲਾ ਦੇ ਬੇਗੋਵਾਲ ਨਗਰ ਪੰਚਾਇਤ ਦਫਤਰ 'ਚ ਪੰਚਾਇਤ ਚੋਣਾਂ ਦੌਰਾਨ ਬੂਥ ਨੰਬਰ 12 ਅਤੇ 13 'ਚ ਦੁਪਹਰਿ ਬਾਅਦ ਦਫਤਰ ਦੇ ਬਾਹਰ ਹੰਗਾਮਾ ਹੋ ਗਿਆ। ਇਸ ਦੌਰਾਨ ਬੀਬੀ ਜਾਗੀਰ ਕੌਰ ਸਮੇਤ ਅਕਾਲੀ ਵਰਕਰਾਂ ਨੇ ਦੋਸ਼ ਲਗਾਏ ਕਿ ਹਲਕਾ ਭੁੱਲਥ 'ਚ ਬਾਹਰੋਂ ਆਏ ਕੁਝ ਲੋਕ ਬੂਥ ਨੰਬਰ 12-13 ਨੂੰ ਕੈਪਚਰ ਕਰਨ ਕੋਸ਼ਿਸ਼ 'ਚ ਸਨ। ਕੁਝ ਸ਼ਰਾਰਤੀ ਤੱਤਾਂ ਨੇ ਪੰਚਾਇਤ ਦਫਤਰ ਦੇ ਪਮੁੱਖ ਗੇਟ ਨੂੰ ਖੋਲ੍ਹ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 
ਬੂਥਾਂ ਦੇ ਬਾਹਰ ਹੰਗਾਮਾ ਹੋਣ ਦੀ ਸੂਚਨਾ ਪਾ ਕੇ ਡੀ. ਸੀ. ਮੁਹਮੰਦ ਤਾਇਅਬ ਸਮੇਤ ਐੱਸ. ਐੱਸ. ਪੀ. ਸੰਦੀਪ ਸ਼ਰਮਾ ਤੇ ਏ. ਡੀ. ਸੀ. ਅਵਤਾਰ ਸਿੰਘ ਭੁੱਲਰ, ਏ. ਐੱਸ. ਪੀ. ਗੌਰਵ ਭੁੱਲਥ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਮਾਹੌਲ ਨੂੰ ਕਾਬੂ ਕੀਤਾ ਗਿਆ ਹੈ। ਸਾਬਕਾ ਕੌਂਸਲਰ ਅਤੇ ਵਾਰਡ ਨੰਬਰ 13 ਦੇ ਅਕਾਲੀ ਉਮੀਦਵਾਰ ਰਜਿੰਦਰ ਲਾਡੀ ਅਤੇ 12 ਤੋਂ ਅਕਾਲੀ ਉਮੀਦਵਾਰ ਜਗਦੀਪ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੰਗਾਮਾ ਕਨ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਐੱਸ. ਐੱਸ. ਪੀ. ਸੰਦੀਪ ਨੇ ਦੱਸਿਆ ਕਿ ਅਕਾਲੀ ਉਮੀਦਵਾਰਾਂ ਤੋਂ ਪੁੱਛਿਆ ਗਿਆ ਹੈ ਕਿ ਉਹ ਕਿਹੜੇ ਲੋਕ ਹਨ ਜੋ ਦਫਤਰ ਦੇ ਅੰਦਰ ਆਉਣ ਦੀ ਕੋਸ਼ਿਸ਼ ਹਨ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਸਥਿਤੀ ਕੋਈ ਤਣਾਅਪੂਰਨ ਨਹੀਂ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।  


Related News