ਨਗਰ ਕੀਰਤਨ 'ਚ ਕੀਤੀ ਹਵਾਈ ਫਾਇਰਿੰਗ ਪਿਓ-ਪੁੱਤ ਨੂੰ ਪਈ ਮਹਿੰਗੀ

11/11/2019 2:19:07 PM

ਮੰਡੀ ਗੋਬਿੰਦਗੜ੍ਹ (ਮੱਗੋ)— ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂ ਕੀ ਨਗਰੀ ਤੋਂ ਸਜਾਏ ਨਗਰ ਕੀਰਤਨ 'ਚ ਹੁੱਲੜਬਾਜ਼ੀ ਤੇ ਲਾਇਸੈਂਸੀ ਅਸਲੇ ਤੇ ਨਾਜਾਇਜ਼ ਤੌਰ 'ਤੇ ਫਾਇਰਿੰਗ ਕਰਨ ਵਾਲੇ ਪੁੱਤ ਨੂੰ ਪਿਉ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਵਲੋਂ ਦਾਅਵਾ ਕਰਦੇ ਹੋਏ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਗੋਬਿੰਦਗੜ੍ਹ ਪੁਲਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ 'ਤੇ ਨਗਰ ਕੀਰਤਨ ਨਿਕਲ ਰਿਹਾ ਹੈ, ਜਿਸ ਨੂੰ ਦੇਖਣÎ ਲਈ ਕਾਫੀ ਸੰਗਤ ਕੋਠਿਆਂ ਦੀਆਂ ਛੱਤਾਂ 'ਤੇ ਤੇ ਗਲੀ 'ਚ ਖੜ੍ਹੀ ਹੈ।

PunjabKesari

ਨਗਰ ਕੀਰਤਨ ਦੀ ਖੁਸ਼ੀ 'ਚ ਨਸੀਬ ਸਿੰਘ ਪੁੱਤਰ ਜਸਵੰਤ ਸਿੰਘ ਤੇ ਜਤਿੰਦਰ ਸਿੰਘ ਪੁੱਤਰ ਨਸੀਬ ਸਿੰਘ ਵਾਰਡ ਨੰ. 13 ਗਲੀ ਨੰ. 12, ਮੁਹੱਲਾ ਸੰਗਤਪੁਰਾ ਮੰਡੀ ਗੋਬਿੰਦਗੜ੍ਹ ਖੜ੍ਹੇ ਹਨ। ਨਸੀਬ ਸਿੰਘ ਕੋਲ ਆਪਣੀ 12 ਬੋਰ ਲਾਇਸੈਂਸੀ ਰਾਈਫਲ ਹੈ, ਜਿਸ ਨਾਲ ਨਸੀਬ ਸਿੰਘ ਦਾ ਲੜਕਾ ਫਾਇਰ ਕਰ ਰਿਹਾ ਹੈ, ਜਿਸ ਨਾਲ ਸੰਗਤ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਨਸੀਬ ਸਿੰਘ ਤੇ ਉਸ ਦੇ ਪੁੱਤਰ ਜਤਿੰਦਰ ਸਿੰਘ ਨੂੰ 12 ਬੋਰ ਦੀ ਲਾਇਸੈਂਸੀ ਰਾਈਫਲ, 5 ਮੌਕੇ 'ਤੇ ਚੱਲੇ ਕਾਰਤੂਸ ਤੇ ਰਾਈਫਲ ਦੇ ਲਾਇਸੈਂਸ ਸਮੇਤ ਕਾਬੂ ਕਰ ਲਿਆ ਤੇ ਦੋਵਾਂ ਪਿਉ-ਪੁੱਤਰ ਖਿਲਾਫ ਧਾਰਾ 336 ਆਈ. ਪੀ. ਸੀ. 25/27-54-58 ਆਰਮਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਕਿਸੇ ਵਿਅਕਤੀ ਨੂੰ ਧਾਰਮਕ ਸਮਾਗਮਾਂ 'ਤੇ ਹੁੱਲੜਬਾਜ਼ੀ ਕਰਨ ਦਿੱਤੀ ਜਾਵੇਗੀ।


Shyna

Content Editor

Related News