ਲੁਧਿਆਣਾ ''ਚ ਸਜਾਏ ਗਏ ਨਗਰ ਕੀਰਤਨ, ਸੰਗਤਾਂ ''ਚ ਭਾਰੀ ਉਤਸ਼ਾਹ
Monday, Jan 07, 2019 - 11:54 AM (IST)

ਲੁਧਿਆਣਾ : ਸ਼ਹਿਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰਪੁਰਬ ਨੂੰ ਲੈ ਕੇ ਸੰਗਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਕਈ ਗੁਰਦੁਆਰਿਆਂ 'ਚ ਅੱਜ ਨਗਰ ਕੀਰਤਨ ਸਜਾਏ ਗਏ ਹਨ ਅਤੇ ਥਾਂ-ਥਾਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ 'ਚ ਸਕੂਲੀ ਬੱਚਿਆਂ ਸਮੇਤ ਧਾਰਮਿਕ ਸੰਸਥਾਵਾਂ ਨੇ ਹਿੱਸਾ ਲਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਹਰ ਥਾਂ 'ਤੇ ਲੋਕਾਂ ਨੇ ਨਗਰ ਕੀਰਤਨ ਦਾ ਸੁਆਗਤ ਕੀਤਾ ਅਤੇ ਦੁੱਧ, ਸੁੱਕੇ ਮੇਵੇ, ਫਲਾਂ ਆਦਿ ਦਾ ਲੰਗਰ ਵੀ ਲਾਇਆ।