ਦੋ ਨਗਰ ਕੀਰਤਨ ਦੇ ਵਿਰੋਧ ''ਚ ਹੜਤਾਲ ਦੇ ਬੈਠੀ ਸੰਗਤ

Friday, Jan 04, 2019 - 01:41 PM (IST)

ਜਲੰਧਰ (ਸੁਨੀਲ ਮਹਾਜਨ)—ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਕੱਢੇ ਜਾ ਰਹੇ ਦੋ ਨਗਰ ਕੀਰਤਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਅੱਜ ਕੁਝ ਸਿੱਖ ਸੰਗਤ ਵਲੋਂ ਕੰਪਨੀ ਬਾਗ ਚੌਕ 'ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਭੁੱਖ ਹੜਤਾਲ ਦੇ ਬੈਠੇ ਰਾਜਾ ਪਰਮਿੰਦਰ ਸਿੰਘ ਨੇ ਕਿਹਾ ਕਿ ਭੁੱਖ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗੀ, ਜਦੋਂ ਤੱਕ ਗੁਰੂ ਮਹਾਰਾਜ ਦੀ ਚਾਹੁਣਗੇ। ਉਨ੍ਹਾਂ ਨੇ ਕਿਹਾ ਕਿ ਆਪਣੇ ਚੌਧਰਪੁਣੇ ਦੇ ਕਾਰਨ ਕੁਝ ਸੰਸਥਾਵਾਂ ਕੁਝ ਸਿੱਖ ਸੰਗਤ ਦੇ ਦੋ ਫਾੜ ਕਰਨ 'ਚ ਤੁਰੀ ਹੋਈ ਹੈ। ਜੋ ਕਿ ਬਹੁਤ ਨਿੰਦਣਯੋਗ ਹੈ। ਇੱਥੇ ਸਾਰਾ ਰੌਲਾ ਗੋਲਕ ਦਾ ਹੈ। 

ਉਨ੍ਹਾਂ ਦੀ ਮੰਗ ਹੈ ਕਿ ਸ਼ੁਰੂ ਤੋਂ ਜਿੱਥੇ ਮੁਹੱਲਾ ਗੋਬਿੰਦਗੜ੍ਹ ਤੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ, ਉੱਥੋਂ ਹੀ ਕੱਢਿਆ ਜਾਵੇ। ਇਸ ਦੌਰਾਨ ਸਮਰਥਨ 'ਚ ਸ਼ਾਮਲ ਸਿੱਖ ਸੰਗਤ 'ਚ ਅਮਰਦੀਪ ਸਿੰਘ, ਪਰਮਪ੍ਰੀਤ ਸਿੰਘ ਬੀਟੀ, ਮਨਦੀਪ ਸਿੰਘ, ਪਰਮਜੀਤ ਸਿੰਘ, ਹਰਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ।


Shyna

Content Editor

Related News