ਨਗਰ ਕੌਂਸਲ ਕਰਮਚਾਰੀਆਂ ਨੇ ਸੈਨੇਟਰੀ ਇੰਸਪੈਕਟਰ ਖਿਲਾਫ ਦਿੱਤਾ ਧਰਨਾ

Tuesday, Aug 28, 2018 - 05:28 AM (IST)

ਬਾਘਾਪੁਰਾਣਾ, (ਰਾਕੇਸ਼)- ਨਗਰ ਕੌਂਸਲ ਦੀ ਸਫਾਈ ਸੇਵਕ ਯੂਨੀਅਨ ਅਤੇ ਕਲੇਰੀਕਲ ਸਟਾਫ ਵੱਲੋਂ ਨਗਰ ਕੌਂਸਲ ਅੱਗੇ ਧਰਨਾ ਦਿੰਦਿਆਂ ਚੋਥੇ ਦਿਨ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਵੱਲੋਂ ਸੈਕਟਰੀ ਇੰਸਪੈਕਟਰ ਦੀ ਬਦਲੀ ਨਾ ਕਰਨ ਦੇ ਰੋਸ ਵਜੋਂ ਸਮੁੱਚੇ ਕਰਮਚਾਰੀਆਂ ਨੇ ਹਡ਼ਤਾਲ ਕੀਤੀ ਅਤੇ ਕੰਮਕਾਜ ਠੱਪ ਰੱਖਿਆ। ਯੂਨੀਅਨਾਂ ਦੇ ਪ੍ਰਧਾਨ ਮਾਤਾ ਦੀਨ ਅਤੇ ਹਰਦੀਪ ਸਿੰਘ ਨੇ ਕਿਹਾ ਕਿ ਉਦੋਂ ਤੱਕ ਕੰਮਛੋਡ਼ ਹਡ਼ਤਾਲ ਜਾਰੀ ਰਹੇਗੀ ਜਦੋਂ ਤੱਕ ਭੱਟੀ ਨੂੰ ਬਦਲ ਨਹੀਂ ਦਿੱਤਾ ਜਾਂਦਾ।
 ਉਨ੍ਹਾਂ  ਕਿਹਾ ਕਿ ਸਫਾਈ ਕਰਮਚਾਰੀ ਪਿਛਲੇ ਸਮੇਂ ਤੋਂ ਬੇਹੱਦ ਦੁਖੀ ਹਨ ਪਰ ਅਸੀਂ 25 ਦਿਨਾਂ ਤੋਂ ਸਰਕਾਰ ਚੁੱਪ ਵੱਟੀ ਬੈਠੀ ਹੈ। ਇਸ ਲਈ ਸਰਕਾਰ ਨੂੰ ਆਪਣੀਆਂ ਅੱਖਾਂ ਖੋਲ ਕੇ ਬਦਲੀ ’ਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਸਥਾਨਕ ਲੀਡਰਾਂ ਨੂੰ ਵੀ ਗੌਰ ਕਰਨ ਦੀ ਲੋਡ਼ ਹੈ ਕਿਉਂਕਿ ਪੂਰੇ ਬਾਜ਼ਾਰ ਦੇ ਲੋਕ ਵੀ ਪਿਛਲੇ ਸਮੇਂ ਤੋਂ ਦੁਖੀ ਹਨ  ਪਰ ਕੌਂਸਲ ਕਰਮਚਾਰੀਆਂ ਨੇ ਇਸ ਦੀ ਬਦਲੀ ਨੂੰ ਲੈ ਕੇ ਸੰਘਰਸ਼ ਵਿਢਿਆ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਕਸ਼ਾ ਯੂਨੀਅਨ, ਰੇਹਡ਼ੀ ਯੂਨੀਅਨ, ਦੁਕਾਨਦਾਰ ਭਰਾ ਟੇਢਾ ਪੀਰ ਕਮੇਟੀ ਸਮੇਤ ਕਈ ਹੋਰ ਜਥੇਬੰਦੀਅਾਂ ਸ਼ਾਮਲ ਹੋਣਗੀਆਂ। ਇਸ ਮੌਕੇ ਬੀਬੀ ਹਰਮੇਸ਼ ਕੌਰ, ਸਮੇਂ ਸਿੰਘ, ਰਾਜਨ ਬੱਗਾ, ਮੋਤੀ ਰਾਮ, ਸੰਦੀਪ ਕੁਮਾਰ, ਰਾਜ ਕੁਮਾਰ, ਪੱਪੂ ਸਿੰਘ, ਨਟਵਰ, ਅਸ਼ੋਕ ਰਾਜ, ਬੁੱਧ ਰਾਮ, ਗੁਲਰਾਜ, ਰਣਜੀਤ ਕੁਮਾਰ, ਸੋਮ ਨਾਥ, ਰਿੰਕੂ ਅਤੇ ਹੋਰ ਸ਼ਾਮਲ ਸਨ। 
 


Related News