ਪੰਜਾਬ ਦੀ ਧੀ ਨੇ ਅਮਰੀਕਾ ''ਚ ਗੱਡੇ ਝੰਡੇ, ਦਾਦਾ-ਦਾਦੀ ਨੂੰ ਵਧਾਈਆਂ ਦੇਣ ਘਰ ਪਹੁੰਚ ਰਹੇ ਲੋਕ

Monday, Dec 04, 2023 - 05:52 PM (IST)

ਪੰਜਾਬ ਦੀ ਧੀ ਨੇ ਅਮਰੀਕਾ ''ਚ ਗੱਡੇ ਝੰਡੇ, ਦਾਦਾ-ਦਾਦੀ ਨੂੰ ਵਧਾਈਆਂ ਦੇਣ ਘਰ ਪਹੁੰਚ ਰਹੇ ਲੋਕ

ਨਡਾਲਾ (ਸ਼ਰਮਾ)- ਨਡਾਲਾ ਦੇ ਪਿੰਡ ਮਿਰਜ਼ਾਪੁਰ ਦੀ ਹੋਣਹਾਰ ਧੀ ਕੋਮਲ ਪੰਨੂ ਨੇ ਅਮਰੀਕਾ ’ਚ ਆਪਣੀ ਪੜ੍ਹਾਈ ਪੂਰੀ ਕਰਦਿਆਂ ਅਮਰੀਕਾ ਫ਼ੌਜ ’ਚ ਭਰਤੀ ਹੋ ਕੇ ਮਾਪਿਆਂ, ਇਲਾਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਅਮਰੀਕਾ ਤੋਂ ਫੋਨ ’ਤੇ ਜਾਣਕਾਰੀ ਦਿੰਦਿਆਂ ਕੋਮਲ ਪੰਨੂ ਦੇ ਪਿਤਾ ਬਿਕਰਮਜੀਤ ਸਿੰਘ ਪੰਨੂ ਨੇ ਦੱਸਿਆ ਕਿ ਉਹ ਅੱਜ ਤੋਂ 10 ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਸੀ।  

ਉਸ ਦੀ ਬੇਟੀ ਕੋਮਲ ਨੇ 8ਵੀਂ ਤੱਕ ਪੜ੍ਹਾਈ ਕਰਕੇ 2019 ਵਿਚ ਪਰਿਵਾਰ ਸਮੇਤ ਅਮਰੀਕਾ ਆ ਗਈ, ਜਿੱਥੇ ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰਕੇ ਅਮਰੀਕਾ ਦੇ ਸੈਕਰਮਿੰਟੋ ਵਿਖੇ ਰੈਂਕ ਈ-2 ’ਚ ਅਮਰੀਕਾ ਫ਼ੌਜ ਨੂੰ ਜੁਆਇਨ ਕੀਤਾ ਹੈ। ਕੋਮਲ ਪੰਨੂ ਦੀ ਇਸ ਪ੍ਰਾਪਤੀ ’ਤੇ ਪਿੰਡ ਮਿਰਜ਼ਾਪੁਰ ਵਿਚ ਰਹਿੰਦੇ ਦਾਦਾ-ਦਾਦੀ ਨੂੰ ਲੋਕ ਵਧਾਈਆਂ ਦੇਣ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ, ਚਸ਼ਮਦੀਦਾਂ ਨੇ ਕੀਤੇ ਵੱਡੇ ਖ਼ੁਲਾਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News