ਅਮਰੀਕਾ ''ਚ ਰੋਜੀ-ਰੋਟੀ ਕਮਾਉਣ ਗਏ ਨਡਾਲਾ ਦੇ ਨੌਜਵਾਨ ਦੀ ਮੌਤ

Sunday, Dec 20, 2020 - 10:21 PM (IST)

ਅਮਰੀਕਾ ''ਚ ਰੋਜੀ-ਰੋਟੀ ਕਮਾਉਣ ਗਏ ਨਡਾਲਾ ਦੇ ਨੌਜਵਾਨ ਦੀ ਮੌਤ

ਭੁਲੱਥ/ਨਡਾਲਾ, (ਰਜਿੰਦਰ)- ਰੋਜੀ ਰੋਟੀ ਲਈ ਅਮਰੀਕਾ ਗਏ ਨਡਾਲਾ ਦੇ ਨੌਜਵਾਨ ਦੀ ਉਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਰਿੰਕੂ ਮੁਲਤਾਨੀ (40) ਪੁੱਤਰ ਕਸ਼ਮੀਰ ਸਿੰਘ ਮੁਲਤਾਨੀ ਤਕਰੀਬਨ 14 ਸਾਲ ਪਹਿਲਾਂ ਅਮਰੀਕਾ ਗਿਆ ਸੀ। ਇਸ ਸੰਬੰਧੀ ਉਸਦੇ ਛੋਟੇ ਭਰਾ ਕਮਲਪ੍ਰੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਹਰਪ੍ਰੀਤ 2006 ਵਿਚ ਭਾਰਤ ਤੋਂ ਅਮਰੀਕਾ ਗਿਆ ਸੀ, ਜਿਥੇ ਉਸਨੂੰ ਪੱਕੀ ਸਿਟੀਜ਼ਨਸ਼ਿਪ ਮਿਲੀ ਹੋਈ ਸੀ ਤੇ ਉਹ ਅਮਰੀਕਾ ਦੇ ਨਿਊਰਲੀਨਸ ਸ਼ਹਿਰ ਵਿਚ ਆਪਣੀ ਪਤਨੀ ਤੇ 11 ਸਾਲ ਦੀ ਲੜਕੀ ਨਾਲ ਰਹਿ ਰਿਹਾ ਸੀ। ਕੁਝ ਦਿਨਾਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆਉਣ ਵਾਲਾ ਸੀ, ਪਰ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਦੁਖਦਾਈ ਖਬਰ ਉਸਦੀ ਪਤਨੀ ਨੇ ਫੋਨ ਰਾਹੀ ਦਿੱਤੀ। ਦੂਜੇ ਪਾਸੇ ਅਮਰੀਕਾ ਵਿੱਚ ਹੋਈ ਪੰਜਾਬੀ ਨੌਜਵਾਨ ਦੀ ਮੌਤ ਨਾਲ ਨਡਾਲਾ ਇਲਾਕੇ ਵਿਚ ਸ਼ੋਕ ਵਾਲਾ ਮਹੌਲ ਬਣਿਆ ਹੋਇਆ ਹੈ।
 


author

Bharat Thapa

Content Editor

Related News