ਨਾਭਾ 'ਚ ਪਏ ਮੀਂਹ ਨੇ ਸੁਕਾਏ ਕਿਸਾਨਾਂ ਦੇ ਸਾਹ (ਵੀਡੀਓ)

Sunday, Sep 22, 2019 - 03:45 PM (IST)

ਨਾਭਾ (ਰਾਹੁਲ ਖੁਰਾਣਾ) : ਨਾਭਾ ਵਿਚ ਅੱਜ ਸਵੇਰ ਤੋਂ ਹੀ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੋਇਆ ਹੈ। ਸਵੇਰ ਤੋਂ ਹੀ ਆਸਮਾਨ ਵਿਚ ਕਾਲੇ ਬੱਦਲ ਛਾਏ ਰਹਿਣ ਤੋਂ ਬਾਅਦ ਪਏ ਤੇਜ਼ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ, ਉਥੇ ਹੀ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਕਿਉਂਕੀ ਖੇਤਾਂ 'ਚ ਫਸਲ ਪੱਕ ਕੇ ਤਿਆਰ ਹੈ ਤੇ ਵਾਢੀ 'ਚ ਮਹਿਜ਼ ਕੁਝ ਦਿਨਾਂ ਦਾ ਸਮਾਂ ਬਾਕੀ ਹੈ ਅਤੇ ਅਜਿਹੇ ਵਿਚ ਮੀਂਹ ਫਸਲ ਦਾ ਭਾਰੀ ਨੁਕਸਾਨ ਕਰ ਸਕਦਾ ਹੈ।

PunjabKesari

ਇਸ ਮੌਕੇ ਕਿਸਾਨ ਪ੍ਰੀਤਮ ਸਿੰਘ ਅਤੇ ਬੇਅੰਤ ਸਿੰਘ ਨੇ ਕਿਹਾ ਕਿ ਮੀਂਹ ਝੋਨੇ ਦੀ ਫਸਲ ਲਈ ਕਾਫੀ ਨੁਕਸਾਨਦਾਇਕ ਹੈ। ਕਿਸਾਨਾਂ ਦਾ ਕਹਿਣਾ ਹੈ ਮੀਂਹ ਨਾਲ ਫਸਲਾਂ 'ਤੇ ਅਇਆ ਹੋਇਆ ਬੂਰ ਝੜ ਜਾਏਗਾ ਅਤੇ ਪਾਣੀ ਵਿਚ ਫਸਲ ਡਿੱਗਣ ਨਾਲ ਦਾਣਾ ਕਾਲਾ ਹੋ ਜਾਵੇਗਾ, ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

PunjabKesari


author

cherry

Content Editor

Related News