ਨਾਭਾ ਜੇਲ ਕਾਂਡ : ਗੈਂਗਸਟਰ ਅਮਨ ਢੋਟੀਆ ਅਦਾਲਤ ''ਚ ਪੇਸ਼

04/15/2017 5:25:36 PM

ਨਾਭਾ (ਜਗਨਾਰ, ਭੂਪਾ) : 27 ਨਵੰਬਰ 2016 ਨੂੰ ਨਾਭਾ ਦੀ ਮੈਕਸੀਮਮ ਸਕਿਓਰਿਟੀ ਨਾਭਾ ਜੇਲ•ਬਰੇਕ ਕਾਂਡ ਵਿਚ ਜਲੰਧਰ ਤੋਂ ਗ੍ਰਿਫਤਾਰ ਕੀਤੇ ਗੈਂਗਸਟਰ ਅਮਨਦੀਪ ਸਿੰਘ ਉਰਫ਼ ਅਮਨ ਢੋਟੀਆ ਨੂੰ ਸ਼ਨੀਵਾਰ ਨਾਭਾ ਪੁਲਸ ਨੇ ਭਾਰੀ ਸੁਰੱਖਿਆ ਹੇਠ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਅਮਨ ਢੋਟੀਆ ਦਾ ਪੁਲਸ ਰਿਮਾਂਡ ਵਧਾ ਕੇ 18 ਅਪ੍ਰੈਲ ਕਰ ਦਿੱਤਾ ਗਿਆ। ਇਹ ਜਾਣਕਾਰੀ ਡੀ.ਐਸ.ਪੀ. ਜਸਕੀਰਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਪੁਲਸ ਵੱਲੋਂ ਗੈਂਗਸਟਰ ਅਮਨਦੀਪ ਸਿੰਘ ਉਰਫ਼ ਅਮਨ ਢੋਟੀਆ ਨੂੰ ਪਿਛਲੀ 2 ਅਪ੍ਰੈਲ ਐਤਵਾਰ ਨੂੰ ਜਲੰਧਰ ਦੇ ਪੀ.ਏ.ਪੀ.ਚੌਕ ''ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।


Gurminder Singh

Content Editor

Related News