ਨਾਭਾ ਦੀ ਜੇਲ੍ਹ ''ਚ ਤੜਕਸਾਰ ਕੀਤੀ ਗਈ ਚੈਕਿੰਗ, ਨਹੀਂ ਮਿਲਿਆ ਕੋਈ ਗੈਰ ਕਾਨੂੰਨੀ ਸਮਾਨ

10/31/2021 1:49:49 PM

ਨਾਭਾ (ਰਾਹੁਲ) : ਪੰਜਾਬ ਦੀਆਂ ਜੇਲ੍ਹਾਂ ਅਕਸਰ ਵਿਵਾਦਾਂ ਵਿੱਚ ਚੱਲ ਰਹੀਆਂ ਹਨ। ਜੇਲ੍ਹਾਂ ਵਿਚ ਲੜਾਈ ਦੀਆਂ ਘਟਨਾਵਾਂ, ਮੋਬਾਇਲ ਮਿਲਣਾ ਅਤੇ ਨਸ਼ੇ ਦਾ ਸਮਾਨ ਮਿਲਣਾ ਆਮ ਜਿਹੀ ਗੱਲ ਹੈ। ਇਸ ਦੇ ਤਹਿਤ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਵਿਚ ਪਟਿਆਲਾ ਦੇ ਐੱਸ. ਪੀ. ਹੈੱਡਕੁਆਰਟਰ ਕੇਸਰ ਸਿੰਘ ਦੀ ਅਗਵਾਈ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਪੰਜਾਬ ਪੁਲਸ ਦੇ 350 ਮੁਲਾਜ਼ਮਾ ਵੱਲੋਂ ਨਜ਼ਰਬੰਦ ਕੈਦੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਪਰ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦਾ ਗੈਰ ਕਾਨੂੰਨੀ ਸਮਾਨ ਨਹੀਂ ਮਿਲਿਆ।

ਇੱਥੇ ਰੋਜ਼ਾਨਾ ਵੱਡੇ ਪੱਧਰ 'ਤੇ ਮੋਬਾਇਲ, ਨਸ਼ੇ ਦਾ ਸਮਾਨ ਮਿਲਣਾ ਲਗਾਤਾਰ ਜਾਰੀ ਹੈ ਤੇ ਅੱਜ ਅਚਨਚੇਤ ਚੈਕਿੰਗ ਵਿੱਚ ਪੁਲਸ ਦੇ ਹੱਥ ਖਾਲੀ ਹੀ ਵਿਖਾਈ ਦਿੱਤੇ। ਜੇਲ੍ਹ ਵਿੱਚ ਚੈਕਿੰਗ ਸਵੇਰੇ ਤੜਕਸਾਰ 5 ਵਜੇ ਸ਼ੁਰੂ ਕੀਤੀ ਗਈ ਅਤੇ ਇਹ ਚੈਕਿੰਗ ਕਰੀਬ ਢਾਈ ਘੰਟੇ ਤਕ ਚੱਲਦੀ ਰਹੀ। ਐੱਸ. ਪੀ. ਹੈੱਡਕੁਆਰਟਰ ਕੇਸ਼ਰ ਸਿੰਘ ਨੇ ਦੱਸਿਆ ਕਿ ਇਹ ਅਚਨਚੇਤ ਚੈਕਿੰਗ ਅਸੀਂ ਸਵੇਰੇ 5 ਵਜੇ ਜੇਲ੍ਹ ਵਿਚ ਸ਼ੁਰੂ ਕਰ ਦਿੱਤੀ ਪਰ ਕਈ ਘੰਟਿਆਂ ਦੇ ਬਾਵਜੂਦ ਵੀ ਜੇਲ੍ਹ ਵਿਚ ਕੁੱਝ ਵੀ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮੇਂ-ਸਮੇਂ 'ਤੇ ਜੇਲ੍ਹਾਂ ਦੀ ਚੈਕਿੰਗ ਕਰਦੇ ਆ ਰਹੇ ਹਨ ਪਰ ਅੱਜ ਅਸੀਂ 350 ਪੁਲਸ ਮੁਲਾਜ਼ਮਾਂ ਸਮੇਤ ਚੈਕਿੰਗ ਸ਼ੁਰੂ ਕੀਤੀ ਸੀ।


Babita

Content Editor

Related News