ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚੋਂ ਤਲਾਸ਼ੀ ਦੌਰਾਨ 12 ਮੋਬਾਇਲ ਬਰਾਮਦ

Wednesday, Jan 23, 2019 - 11:24 AM (IST)

ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚੋਂ ਤਲਾਸ਼ੀ ਦੌਰਾਨ 12 ਮੋਬਾਇਲ ਬਰਾਮਦ

ਨਾਭਾ (ਰਾਹੁਲ)—ਪੰਜਾਬ ਦੀ ਅਤਿ ਸੁਰੱਖਿਅਤ ਮੰਨੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਓਰਿਟੀ ਜੇਲ 'ਚ ਬੁੱਧਵਾਰ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ। ਐੱਸ.ਪੀ., ਡੀ.ਐੱਸ.ਪੀ. ਵਲੋਂ ਲਗਭਗ ਡੇਢ ਸੌ ਦੇ ਕਰੀਬ ਕਰਮਚਾਰੀਆਂ ਨਾਲ ਕੀਤੀ ਗਈ ਇਸ ਚੈਕਿੰਗ ਦੌਰਾਨ ਲਗਭਗ 12 ਮੋਬਾਇਲ ਬਰਾਮਦ ਹੋਏ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਨਾਭਾ ਜੇਲ ਵਿਚੋਂ ਮੋਬਾਇਲ ਬਰਾਮਦ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਚੈਕਿੰਗ ਦੌਰਾਨ ਮੈਕਸੀਮਮ ਸਕਿਓਰਿਟੀ ਜੇਲ 'ਚੋਂ ਕਈ ਮੋਬਾਇਲ ਬਰਾਮਦ ਹੋਏ ਚੁੱਕੇ ਹਨ। 

ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੀਆਂ ਸਭ ਤੋਂ ਵੱਧ ਸੁਰੱਖਿਅਤ ਜੇਲਾਂ ਵਿਚੋਂ ਇਕ ਨਾਭਾ ਮੈਕਸੀਮਮ ਸਕਿਓਰਿਟੀ ਜੇਲ ਵਿਚ ਆਖਿਰ ਇੰਨੀ ਵੱਡੀ ਗਿਣਤੀ ਵਿਚ ਫੋਨ ਪਹੁੰਚੇ ਕਿਵੇਂ?


author

Shyna

Content Editor

Related News