ਪਤੀ ਨੂੰ ਵਿਦੇਸ਼ ਸੱਦਣ ਦਾ ਕਹਿ ਕੇ ਸਹੁਰਿਆਂ ਦੇ ਪੈਸਿਆਂ 'ਤੇ ਠੱਗ ਨੂੰਹ ਨੇ ਵਿਦੇਸ਼ ਮਾਰੀ ਉਡਾਰੀ

11/17/2019 1:39:18 PM

ਨਾਭਾ (ਜੈਨ,ਰਾਹੁਲ ਖੁਰਾਣਾ) : ਅੱਜ-ਕੱਲ ਵਿਦੇਸ਼ ਭੇਜਣ ਜਾਂ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਇਥੇ ਵੀ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ।

ਜਸਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਹੀਰਾ ਮਹਿਲ ਕਾਲੋਨੀ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਵਿਆਹ ਕੋਮਲਪ੍ਰੀਤ ਕੌਰ ਪੁੱਤਰੀ ਅਮਰ ਸਿੰਘ ਵਾਸੀ ਪਿੰਡ ਖੰਡੂਰ (ਥਾਣਾ ਜੋਧਾ) ਨਾਲ ਹੋਇਆ ਸੀ। ਦੋਵੇਂ ਪਰਿਵਾਰ ਇਸ਼ਤਿਹਾਰ ਜ਼ਰੀਏ ਮਿਲੇ ਸਨ। ਵਿਆਹ ਦੇ ਸਮੇਂ ਦੋਵਾਂ ਪਰਿਵਾਰਾਂ ਵਿਚ ਤੈਅ ਹੋਇਆ ਸੀ ਕਿ ਕੋਮਲਪ੍ਰੀਤ ਆਈਲੈਟਸ ਕਰਨ ਤੋਂ ਬਾਅਦ ਆਪਣੇ ਪਤੀ ਨੂੰ ਕੈਨੇਡਾ ਲੈ ਕੇ ਜਾਏਗੀ। ਇਸ ਭਰੋਸੇ ਤੋਂ ਬਾਅਦ ਕੋਮਲਪ੍ਰੀਤ ਦੀ ਪੜ੍ਹਾਈ ਦਾ ਪੂਰਾ ਖਰਚਾ ਲੜਕੇ ਵਾਲਿਆਂ ਨੇ ਚੁੱਕਿਆ, ਜੋ ਕਿ 20 ਲੱਖ ਰੁਪਏ ਆਇਆ। ਆਈਲੈਟਸ ਕਰਨ ਤੋਂ ਬਾਅਦ ਸਹੁਰਾ ਪਰਿਵਾਰ ਨੇ ਕੋਮਲਪ੍ਰੀਤ ਨੂੰ ਇਸ ਭਰੋਸੇ ਨਾਲ ਕੈਨੇਡਾ ਭੇਜਿਆ ਕਿ ਉਹ ਉਥੇ ਪਹੁੰਚ ਕੇ ਉਨ੍ਹਾਂ ਦੇ ਪੁੱਤਰ ਨੂੰ ਵੀ ਸੱਦ ਲਵੇਗੀ ਪਰ ਕੈਨੇਡਾ ਪਹੁੰਚਣ 'ਤੇ ਕੋਮਲਪ੍ਰੀਤ ਹੁਣ ਆਪਣੇ ਪਤੀ ਨੂੰ ਕੈਨੇਡਾ ਸੱਦਣ ਦੇ ਬਦਲੇ ਵਿਚ 60 ਲੱਖ ਰੁਪਏ ਦੀ ਮੰਗ ਕਰ ਰਹੀ ਹੈ।

ਲੜਕੇ ਅੰਮ੍ਰਿਤਪਾਲ ਦੇ ਪਿਤਾ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਸ ਨੇ ਪਤਨੀ ਕੋਮਲਪ੍ਰੀਤ, ਉਸ ਦੇ ਪਿਤਾ ਅਮਰ ਸਿੰਘ, ਮਾਤਾ ਕੁਲਦੀਪ ਕੌਰ ਅਤੇ ਭਰਾ ਹਰਕੰਵਲ ਸਿੰਘ ਤੋਂ ਇਲਾਵਾ ਜਾਗਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੁੱਲਾਂਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਅਨੁਸਾਰ 8 ਨਵੰਬਰ ਨੂੰ ਮਿਲੀ ਦਰਖਾਸਤ ਦੀ ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। 

ਅੰਮ੍ਰਿਤਪਾਲ ਹੁਣ ਖੁਦ ਆਈਲੈਸਟਸ ਕਰਕੇ ਆਸਟਰੇਲੀਆ ਚਲਾ ਗਿਆ ਹੈ। ਜੇਕਰ ਅੰਮ੍ਰਿਤਪਾਲ ਪਹਿਲਾਂ ਹੀ ਖੁਦ ਮਿਹਨਤ ਕਰਕੇ ਵਿਦੇਸ਼ ਚਲਾ ਜਾਂਦਾ ਤਾਂ ਉਹ ਠੱਗੀ ਦਾ ਸ਼ਿਕਾਰ ਹੋਣ ਤੋਂ ਬੱਚ ਸਕਦਾ ਸੀ।


cherry

Content Editor

Related News