ਐੱਨ. ਆਰ. ਆਈ. ਦੇ ਪਲਾਟ ''ਤੇ ਜ਼ਬਰਦਸਤੀ ਕਬਜ਼ਾ ਕਰ ਕੇ ਕੀਤਾ ਸਾਮਾਨ ਚੋਰੀ

Wednesday, Mar 21, 2018 - 02:00 PM (IST)

ਐੱਨ. ਆਰ. ਆਈ. ਦੇ ਪਲਾਟ ''ਤੇ ਜ਼ਬਰਦਸਤੀ ਕਬਜ਼ਾ ਕਰ ਕੇ ਕੀਤਾ ਸਾਮਾਨ ਚੋਰੀ


ਮੋਗਾ (ਆਜ਼ਾਦ) - ਹਥਿਆਰਬੰਦ ਵਿਅਕਤੀਆਂ ਵੱਲੋਂ ਐੱਨ. ਆਰ. ਆਈ. ਨਾਜਰ ਸਿੰਘ ਨਿਵਾਸੀ ਪਿੰਡ ਆਕਲੀਆਂ ਖੁਰਦ ਬਠਿੰਡਾ ਦੇ ਪਿੰਡ ਘੋਲੀਆ ਖੁਰਦ 'ਚ ਮੌਜੂਦ 18 ਮਰਲੇ ਦੇ ਪਲਾਟ 'ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਯਤਨ ਕੀਤੇ ਜਾਣ ਤੋਂ ਇਲਾਵਾ, ਉਥੇ ਪਿਆ ਸਾਮਾਨ ਚੋਰੀ ਕਰ ਕੇ ਲਿਜਾਣ ਦਾ ਪਤਾ ਲੱਗਾ ਹੈ। ਬਾਘਾਪੁਰਾਣਾ ਪੁਲਸ ਵੱਲੋਂ ਜਗਤਾਰ ਸਿੰਘ, ਜਸਕਰਨ ਸਿੰਘ ਨਿਵਾਸੀ ਪਿੰਡ ਘੋਲੀਆ ਕਲਾਂ ਅਤੇ ਪੱਪੂ ਨਿਵਾਸੀ ਪਿੰਡ ਗੰਗਾ (ਬਠਿੰਡਾ) ਦੇ ਇਲਾਵਾ ਦੋ-ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
 ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਨਾਜਰ ਸਿੰਘ ਨੇ ਕਿਹਾ ਕਿ ਉਸ ਨੇ ਜਗਤਾਰ ਸਿੰਘ ਤੋਂ ਪੈਸੇ ਲੈਣੇ ਸਨ ਅਤੇ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ, ਜਿਸ 'ਤੇ ਮੈਂ ਜੂਨ 2017 ਨੂੰ 18 ਮਰਲੇ ਦਾ ਪਲਾਟ ਉਸ ਤੋਂ ਖਰੀਦਿਆ ਸੀ, ਜਿਸ ਵਿਚ ਇਕ ਕਮਰਾ, ਇਕ ਸ਼ੈੱਡ, ਇਕ ਬਾਥਰੂਮ ਬਣਿਆ ਹੋਇਆ ਸੀ। ਉਕਤ ਪਲਾਟ ਦਾ ਮੈਂ ਕਬਜ਼ਾ ਲੈ ਕੇ ਉਸ ਵਿਚ ਇਕ ਜਨਰੇਟਰ ਅਤੇ ਸਿੰਡੀਕੇਟ ਰੱਖ ਦਿੱਤਾ। ਇਸ ਤੋਂ ਬਾਅਦ ਮੈਂ ਵਿਦੇਸ਼ ਚਲਾ ਗਿਆ। ਹੁਣ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਮੇਰੇ ਪਲਾਟ ਦਾ ਗੇਟ ਖੁੱਲ੍ਹਾ ਪਿਆ ਸੀ ਅਤੇ ਕਥਿਤ ਦੋਸ਼ੀ 12 ਬੋਰ ਦੀ ਰਾਫੀਫਲ ਲੈ ਕੇ ਬੈਠੇ ਹੋਏ ਸਨ, ਜਦੋਂ ਮੈਂ ਉਨ੍ਹਾਂ ਨੂੰ ਪਲਾਟ ਵਿਚੋਂ ਜਾਣ ਲਈ ਕਿਹਾ ਤਾਂ ਉਹ ਮੇਰੇ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਮੈਂ ਡਰ ਕੇ ਵਾਪਸ ਆ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਕਥਿਤ ਦੋਸ਼ੀ ਉਥੋਂ ਜਨਰੇਟਰ ਅਤੇ ਸਿੰਡੀਕੇਟ ਚੋਰੀ ਕਰ ਕੇ ਲੈ ਗਏ। 
ਘਟਨਾ ਦੀ ਜਾਣਕਾਰੀ ਮਿਲਣ 'ਤੇ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News