ਐੱਨ. ਆਰ. ਆਈ. ਔਰਤ ਦਾ ਪਰਸ ਚੋਰੀ ਕਰਦੀ ਕਾਬੂ

Wednesday, Feb 07, 2018 - 06:34 AM (IST)

ਐੱਨ. ਆਰ. ਆਈ. ਔਰਤ ਦਾ ਪਰਸ ਚੋਰੀ ਕਰਦੀ ਕਾਬੂ

ਗੁਰਾਇਆ, (ਮੁਨੀਸ਼)— ਬਾਜ਼ਾਰਾਂ ਵਿਚ ਐੱਨ. ਆਰ. ਆਈਜ਼ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਔਰਤ ਚੋਰ ਗਿਰੋਹ ਨੂੰ ਅੱਜ ਇਕ ਐੱਨ. ਆਰ. ਆਈ. ਦਾ ਪਰਸ ਚੋਰੀ ਕਰਦੇ ਰੰਗੇ ਹੱਥੀਂ ਫੜ ਲਿਆ। ਜਾਣਕਾਰੀ ਅਨੁਸਾਰ ਸਥਾਨਕ ਗੁਰੂ ਬਾਜ਼ਾਰ ਵਿਚ ਸ਼ਾਮ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੱਪੜੇ ਦੀ ਦੁਕਾਨ ਵਿਚ ਕੈਨੇਡਾ ਤੋਂ ਆਈ ਇਕ ਐੱਨ. ਆਰ. ਆਈ. ਔਰਤ, ਜੋ ਨੇੜੇ ਪਿੰਡ ਡੱਲੇਵਾਲ ਦੀ ਦੱਸੀ ਜਾ ਰਹੀ ਹੈ, ਆਪਣੇ ਪਤੀ ਨਾਲ ਖਰੀਦਦਾਰੀ ਕਰ ਰਹੀ ਸੀ। ਐੱਨ. ਆਰ. ਆਈਜ਼ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਔਰਤਾਂ ਵੀ ਉਸ ਦੁਕਾਨ ਵਿਚ ਦਾਖਲ ਹੋ ਗਈਆਂ, ਜਿਨ੍ਹਾਂ ਵਿਚੋਂ ਇਕ ਨੇ ਔਰਤ ਦੇ ਬੈਗ ਵਿਚੋਂ ਉਸਦਾ ਪਰਸ ਕੱਢ ਲਿਆ, ਜਿਸਦੀ ਭਿਣਕ ਐੱਨ. ਆਰ. ਆਈ. ਔਰਤ ਨੂੰ ਲੱਗ ਗਈ, ਜਿਸਨੇ ਉਸ ਨੂੰ ਮੌਕੇ 'ਤੇ ਫੜ ਲਿਆ ਜਦਕਿ ਉਸਦੇ ਨਾਲ ਦੀਆਂ ਬਾਕੀ ਔਰਤਾਂ ਮੌਕੇ 'ਤੇ ਫਰਾਰ ਹੋ ਗਈਆਂ। ਘਟਨਾ ਦੀ ਸੂਚਨਾ ਗੁਰਾਇਆ ਪੁਲਸ ਨੂੰ ਦੇ ਦਿੱਤੀ, ਜਿਸਨੇ ਮੌਕੇ 'ਤੇ ਆ ਕੇ ਚੋਰੀ ਦੇ ਦੋਸ਼ ਵਿਚ ਫੜੀ ਔਰਤ ਨੂੰ ਆਪਣੇ ਨਾਲ ਥਾਣੇ ਲੈ ਗਈ ਪਰ ਪੁਲਸ ਦਾ ਕਹਿਣਾ ਸੀ ਕਿ ਐੱਨ. ਆਰ. ਆਈ. ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਖਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।


Related News