ਐੱਨ. ਆਰ. ਆਈ. ਦੇ ਘਰ ਚੋਰੀ
Friday, Apr 20, 2018 - 04:01 AM (IST)

ਜੰਡਿਆਲਾ ਗੁਰੂ, (ਸੁਰਿੰਦਰ, ਸ਼ਰਮਾ)- ਜੰਡਿਆਲਾ ਗੁਰੂ ਦੇ ਨਜ਼ਦੀਕ ਜਾਣੀਆ ਪਿੰਡ ਦੀ ਹੱਦ ਦੇ ਅੰਦਰ ਐੱਨ. ਆਰ. ਆਈ. ਲੇਟ ਸੁਖਵਿੰਦਰ ਸਿੰਘ ਰਾਣਾ ਦੇ ਘਰ 'ਚੋਂ ਕੀਮਤੀ ਸਾਮਾਨ ਚੋਰੀ ਹੋ ਗਿਆ। ਐੱਨ. ਆਰ. ਆਈ. ਪਰਿਵਾਰ ਆਸਟਰੇਲੀਆ ਵਿਚ ਸੈਟਲ ਹੈ ਅਤੇ ਉਸ ਦੇ ਰਿਸ਼ਤੇਦਾਰ ਬਲਦੇਵ ਸਿੰਘ ਨੇ ਇਸ ਦੀ ਸੂਚਨਾ ਪੁਲਸ ਚੌਕੀ ਜੰਡਿਆਲਾ ਗੁਰੂ ਵਿਖੇ ਦਿੱਤੀ। ਦੁਖੀ ਮੈਂਬਰਾਂ ਨੇ ਦੱਸਿਆ ਕਿ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਨਤੀਜੇ ਵਜੋਂ ਚੋਰਾਂ ਨੇ ਦੁਬਾਰਾ ਇਸ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਘਰ 'ਚੋਂ ਇਨਵਰਟਰ, ਬੈਟਰੀ, ਮੋਟਰ ਦੀ 300 ਫੁੱਟ ਕੀਮਤੀ ਤਾਰ, ਕਿਰਪਾਨ, ਡੀ. ਵੀ. ਡੀ., ਮੋਬਾਇਲ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ।