ਭੇਤਭਰੇ ਹਾਲਾਤ ’ਚ ਲੋਕਾਂ ਦਾ ਗਾਇਬ ਹੋਣ ਦਾ ਸਿਲਸਿਲਾ ਜਾਰੀ, 1 ਹੋਰ ਅੌਰਤ ਗਾਇਬ

Thursday, Aug 02, 2018 - 02:52 AM (IST)

ਭੇਤਭਰੇ ਹਾਲਾਤ ’ਚ ਲੋਕਾਂ ਦਾ ਗਾਇਬ ਹੋਣ ਦਾ ਸਿਲਸਿਲਾ ਜਾਰੀ, 1 ਹੋਰ ਅੌਰਤ ਗਾਇਬ

 ਫ਼ਰੀਦਕੋਟ,   (ਹਾਲੀ)-  ਸ਼ਹਿਰ ’ਚੋਂ ਬੱਚਿਆਂ ਅਤੇ ਹੋਰ ਲੋਕਾਂ ਦੇ ਭੇਤਭਰੇ ਹਾਲਾਤ ’ਚ ਗਾਇਬ ਹੋਣ ਦਾ ਸਿਲਸਿਲਾ  ਜਾਰੀ ਹੈ। ਸ਼ਹਿਰ ’ਚ ਹੁਣ ਤੱਕ ਕਈ ਬੱਚੇ ਗਾਇਬ ਹੋ ਚੁੱਕੇ ਹਨ, ਜਿਨ੍ਹਾਂ ਦਾ ਪੁਲਸ ਕੋਈ ਸੁਰਾਗ ਨਹੀਂ ਲਾ ਸਕੀ। ਹੁਣ ਇਕ ਹੋਰ ਅੌਰਤ ਭੇਤਭਰੇ ਹਾਲਾਤ ਵਿਚ ਗਾਇਬ ਹੋ ਗਈ ਹੈ। ਇਸ ਜੁਲਾਈ ਮਹੀਨੇ ਗਾਇਬ ਹੋਣ ਵਾਲੀ ਇਹ ਚੌਥੀ ਅੌਰਤ ਹੈ। 
ਜਾਣਕਾਰੀ ਅਨੁਸਾਰ ਫਰੀਦਕੋਟ ਪੁਲਸ ਨੂੰ ਡੋਗਰ ਬਸਤੀ ਨਿਵਾਸੀ ਨੀਰਜ ਚੰਦ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ 12 ਦਿਨਾਂ ਤੋਂ ਗਾਇਬ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। 
 


Related News