ਪਾਕਿਸਤਾਨ ਦੇ ਮੁਸਲਮਾਨਾਂ ਨੇ ਜੈ ਸ਼੍ਰੀ ਰਾਮ ਦੇ ਲਗਾਏ ਜੈਕਾਰੇ, ਵੀਡਿਓ ਹੋਇਆ ਵਾਇਰਲ

Tuesday, Jul 09, 2024 - 03:41 PM (IST)

ਗੁਰਦਾਸਪੁਰ, ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਪਾਕਿਸਤਾਨ ਦੇ ਮੁਸਲਮਾਨ ਜੈ ਸ਼੍ਰੀ ਰਾਮ ਕਹਿੰਦੇ ਨਜ਼ਰ ਆ ਰਹੇ ਹਨ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਅਕਸਰ ਘੱਟ ਗਿਣਤੀਆਂ ’ਤੇ ਅੱਤਿਆਚਾਰ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਲਗਾਤਾਰ ਘੱਟ ਰਹੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ ਪਰ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇਕ ਅਜਿਹਾ ਸ਼ਹਿਰ ਅਤੇ ਬਾਜ਼ਾਰ ਹੈ, ਜਿੱਥੇ ਹਿੰਦੂਆਂ ਦੀ ਆਬਾਦੀ ਵੱਡੀ ਗਿਣਤੀ ਵਿੱਚ ਹੈ। ਪਾਕਿਸਤਾਨ ਦੇ ਇਸ ਬਾਜ਼ਾਰ ਵਿਚ ਜ਼ਿਆਦਾਤਰ ਦੁਕਾਨਾਂ ਹਿੰਦੂਆਂ ਦੀਆਂ ਹਨ, ਜਿਸ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਇਥੇ ਹਿੰਦੂਆਂ ਦਾ ਦਬਦਬਾ ਹੈ। ਹਿੰਦੂਆਂ ਅਤੇ ਮੁਸਲਮਾਨਾਂ ਦਾ ਭਾਈਚਾਰਾ ਅਸਲ ਵਿੱਚ ਇਸ ਬਾਜ਼ਾਰ ਵਿੱਚ ਵੇਖਿਆ ਜਾ ਸਕਦਾ ਹੈ। ਇਸ ਬਾਜ਼ਾਰ ’ਚ ਪਾਕਿਸਤਾਨ ਦੇ ਮੁਸਲਮਾਨ ਵੀ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਉਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਹਲਕੇ ਦੀ ਸੀਟ, ਦਾਅ 'ਤੇ ਲੱਗੀ ਦਿੱਗਜਾਂ ਦੀ ਸਾਖ਼

PunjabKesari

ਸੂਤਰਾਂ ਅਨੁਸਾਰ ਅਸਲ ਵਿੱਚ ਇਕ ਬਲੌਗਰ ਸਾਜਨ ਚੌਹਾਨ ਨੇ ਇਸ ਮਾਰਕੀਟ ਬਾਰੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਕ ਮੌਲਵੀ ਵੀ ਰਾਮ-ਰਾਮ ਕਹਿੰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸਿੰਧ ਸੂਬੇ ਦੇ ਉਮਰਕੋਟ ਦੀ ਹੈ। ਬਲੌਗਰ ਅਨੁਸਾਰ ਉਮਰਕੋਟ ਵਿੱਚ 80 ਫ਼ੀਸਦੀ ਦੁਕਾਨਾਂ ਹਿੰਦੂਆਂ ਦੀਆਂ ਹਨ। ਇਥੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਟਕਰਾਅ ਨਹੀਂ ਹੈ ਹਰ ਕੋਈ ਬਹੁਤ ਪਿਆਰ ਨਾਲ ਰਹਿੰਦਾ ਹੈ ਅਤੇ ਇਕ ਦੂਜੇ ਨਾਲ ਦੋਸਤੀ ਰੱਖਦਾ ਹੈ। ਜਦਕਿ ਪਾਕਿਸਤਾਨ ਦੇ ਕਈ ਇਲਾਕਿਆਂ ’ਚ ਹਿੰਦੂਆਂ ਅਤੇ ਮੁਸਲਮਾਨਾਂ ਲਈ ਦੁਕਾਨਾਂ ’ਤੇ ਪੀਣ ਵਾਲੇ ਪਾਣੀ ਦੇ ਗਿਲਾਸ ਵੱਖਰੇ ਰੱਖੇ ਗਏ ਹਨ।

ਪਾਕਿਸਤਾਨ ਵਿੱਚ ਭਾਂਡੇ ਵੱਖਰੇ ਰੱਖਣ ਦਾ ਮਾਮਲਾ 
ਇਸੇ ਤਰ੍ਹਾਂ ਇਕ ਪਾਕਿਸਤਾਨੀ ਬਲੌਗਰ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਦੁਕਾਨਦਾਰ ਨੇ ਕਿਹਾ ਸੀ ਕਿ ਜੇਕਰ ਉਹ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖ-ਵੱਖ ਭਾਂਡੇ ਨਹੀਂ ਰੱਖੇਗਾ ਤਾਂ ਕੋਈ ਵੀ ਮੁਸਲਮਾਨ ਉਨ੍ਹਾਂ ਦੀ ਦੁਕਾਨ ’ਤੇ ਸਾਮਾਨ ਖ਼ਰੀਦਣ ਨਹੀਂ ਆਵੇਗਾ, ਜਦਕਿ ਉਮਰਕੋਟ ਵਿੱਚ ਅਜਿਹਾ ਨਹੀਂ ਹੈ। ਇਥੇ ਇੱਕ ਮੌਲਵੀ ਨੇ ਦੱਸਿਆ ਕਿ ਅਸੀਂ ਇਕੱਠੇ ਖਾਣਾ ਵੀ ਖਾਂਦੇ ਹਾਂ। ਸਾਜਨ ਚੌਹਾਨ ਸਭ ਤੋਂ ਪਹਿਲਾਂ ਉਮਰਕੋਟ ਦੇ ਵੱਡੇ ਮੈਡੀਕਲ ਸਟੋਰ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਦਾ ਹਾਲ-ਚਾਲ ਜਾਣਿਆ। ਵੇਖਿਆ ਗਿਆ ਕਿ ਦੁਕਾਨ ’ਤੇ ਕੰਮ ਕਰਨ ਵਾਲੇ ਕਰਮਚਾਰੀ ਵੀ ਹਿੰਦੂ ਹਨ ਅਤੇ ਇਕ-ਦੂਜੇ ਨੂੰ ਰਾਮ-ਰਾਮ ਨਾਲ ਨਮਸਕਾਰ ਕਰਦੇ ਹਨ।

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ

ਪਾਕਿਸਤਾਨ ’ਚ ਮੌਲਵੀ ਨੇ ਕਿਹਾ ਕਿ ਜੈ ਸ਼੍ਰੀ ਰਾਮ ਅਸੀਂ ਇਕ ਹੋਰ ਜੁੱਤੀ ਦੀ ਦੁਕਾਨ ’ਤੇ ਇਕ ਮੌਲਵੀ ਸਾਬ੍ਹ ਨੂੰ ਮਿਲੇ, ਉਨ੍ਹਾਂ ਨੇ ਸਾਨੂੰ ਜੈ ਸ਼੍ਰੀ ਰਾਮ ਨਾਲ ਨਮਸਕਾਰ ਕੀਤਾ ਅਤੇ ਦੱਸਿਆ ਕਿ ਇਥੇ ਕੋਈ ਹਿੰਦੂ-ਮੁਸਲਿਮ ਮਸਲਾ ਨਹੀਂ ਹੈ, ਹਰ ਕੋਈ ਬਹੁਤ ਪਿਆਰ ਨਾਲ ਰਹਿੰਦਾ ਹੈ। ਇਸ ਦੌਰਾਨ ਦੁਕਾਨਦਾਰ ਨੇ ਦੱਸਿਆ ਕਿ ਮੌਲਵੀ ਜੀ ਉਸ ਦੇ ਦੋਸਤ ਹਨ। ਮੰਡੀ 'ਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ। ਇਸ ਮੰਡੀ 'ਤੇ ਹਿੰਦੂਆਂ ਦਾ ਲੰਮੇ ਸਮੇਂ ਤੋਂ ਕਬਜ਼ਾ ਰਿਹਾ ਹੈ।

ਇਹ ਵੀ ਪੜ੍ਹੋ- ਬੰਦ ਹੋ ਗਏ ਸ਼ਰਾਬ ਦੇ ਠੇਕੇ, ਦੋ ਦਿਨ ਨਹੀਂ ਮਿਲੇਗੀ ਦਾਰੂ, ਜਾਣੋ ਕੀ ਹੈ ਵਜ੍ਹਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News