ਪੰਜਾਬ ਸਰਕਾਰ ਦੇ ਫਰਮਾਨ ਤੋਂ ਬਾਅਦ ਬੱਸਾਂ ''ਚੋਂ ਗਾਇਬ ਹੋਏ ''ਮਿਊਜ਼ਿਕ ਸਿਸਟਮ''

Thursday, Feb 13, 2020 - 12:25 PM (IST)

ਪੰਜਾਬ ਸਰਕਾਰ ਦੇ ਫਰਮਾਨ ਤੋਂ ਬਾਅਦ ਬੱਸਾਂ ''ਚੋਂ ਗਾਇਬ ਹੋਏ ''ਮਿਊਜ਼ਿਕ ਸਿਸਟਮ''

ਲੁਧਿਆਣਾ (ਮੋਹਿਨੀ) : ਪੰਜਾਬ ਸਰਕਾਰ ਸੂਬੇ ਦੀ ਜਨਤਾ ਦੇ ਪ੍ਰਤੀ ਕਿੰਨੀ ਸੁਚੇਤ ਹੈ, ਇਸ ਦੀ ਉਦਾਹਰਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਜਾਰੀ ਕਰਕੇ ਟਰਾਂਸਪੋਰਟ ਵਿਭਾਗ ਅਤੇ ਪੁਲਸ ਅਧਿਕਾਰੀਆਂ ਨੂੰ ਬੱਸਾਂ 'ਚ ਚੱਲਣ ਵਾਲੇ ਲੱਚਰ ਗਾਇਕੀ ਵਾਲੇ ਗੀਤਾਂ ਨੂੰ ਚਲਾਉਣ ਵਾਲੀ ਬੱਸ ਦਾ ਚਲਾਨ ਕਰਨ ਨੂੰ ਕਿਹਾ ਹੈ। ਸਰਕਾਰੀ ਤੇ ਨਿੱਜੀ ਬੱਸਾਂ 'ਚ ਚੱਲਣ ਵਾਲੇ ਗੀਤਾਂ ਨਾਲ ਸਫਰ ਕਰ ਰਹੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੁੰਦੀ ਸੀ, ਉੱਥੇ ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਹੁਕਮਾਂ ਕਾਰਨ ਕਮਰ ਕੱਸ ਲਈ ਹੈ ਅਤੇ ਹਰੇਕ ਬੱਸ ਨੂੰ ਚੈੱਕ ਕੀਤਾ ਜਾ ਰਿਹਾ ਹੈ।

ਏ. ਟੀ. ਓ. ਕੇਸਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਚੰਡੀਗੜ੍ਹ ਰੋਡ 'ਤੇ ਕਈ ਬੱਸਾਂ ਨੂੰ ਚੈੱਕ ਕੀਤਾ ਪਰ ਹੁਣ ਡਰ ਦੇ ਕਾਰਨ ਬੱਸ ਪ੍ਰਬੰਧਕਾਂ ਨੇ ਮਿਊਜ਼ਿਕ ਸਿਸਟਮ ਹੀ ਬੰਦ ਕਰਵਾ ਦਿੱਤੇ ਹਨ ਅਤੇ ਜਿਨ੍ਹਾਂ ਬੱਸਾਂ ਨੂੰ ਚੈੱਕ ਕੀਤਾ ਗਿਆ। ਉਨ੍ਹਾਂ 'ਚ ਕੋਈ ਸਿਸਟਮ ਨਹੀਂ ਲੱਗਾ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।


author

Babita

Content Editor

Related News