ਭਾਰਤ ''ਚ ਮਸ਼ਰੂਮ ਉਤਪਾਦਨ ''ਚ ਪੰਜਾਬ ਦੂਜੇ ਨੰਬਰ ''ਤੇ

01/24/2020 2:47:59 PM

ਲੁਧਿਆਣਾ (ਸਲੂਜਾ) : ਮਸ਼ਰੂਮ ਉਤਪਾਦਨ ਦੇ ਮਾਮਲੇ 'ਚ ਕੁਝ ਸਾਲ ਪਹਿਲਾਂ ਪੰਜਾਬ ਪਹਿਲੇ ਨੰਬਰ 'ਤੇ ਸੀ। ਹੁਣ ਹਰਿਆਣਾ ਤੋਂ ਬਾਅਦ ਦੂਜੇ ਨੰਬਰ 'ਤੇ ਆ ਗਿਆ ਹੈ। ਪੰਜਾਬ 'ਚ ਹਰ ਸਾਲ ਮਸ਼ਰੂਮ ਦਾ ਉਤਪਾਦਨ 18,000 ਟਨ ਹੁੰਦਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੇ ਦੱਸਿਆ ਕਿ ਮਸ਼ਰੂਮ ਉਤਪਾਦਨ ਦੀ ਪ੍ਰਮੋਸ਼ਨ ਲਈ ਹੁਣ ਪੀ. ਏ. ਯੂ. ਨੇ ਖੋਜ ਕਰਨ ਤੋਂ ਬਾਅਦ ਅਜਿਹੇ ਆਰਗੈਨਿਕ ਮਸ਼ਰੂਮ ਬੈਗ ਤਿਆਰ ਕੀਤੇ ਹਨ, ਜਿਸ ਨਾਲ ਮਸ਼ਰੂਮ ਦੇ ਉਤਪਾਦਨ ਸਬੰਧੀ ਤੁਹਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ। ਕੋਈ ਵੀ ਵਿਅਕਤੀ ਸਿਰਫ 50 ਰੁਪਏ ਦੀ ਕੀਮਤ ਅਦਾ ਕਰ ਕੇ ਯੂਨੀਵਰਸਿਟੀ ਕੈਂਪਸ ਤੋਂ ਇਸ ਨੂੰ ਆਪਣੇ ਘਰ ਲਿਜਾ ਸਕਦਾ ਹੈ। ਤਿੰਨ ਹਫਤੇ ਦੇ ਅੰਦਰ ਇਸ ਬੈਗ ਤੋਂ ਤਿਆਰ ਹੋਣ ਵਾਲੀ ਮਸ਼ਰੂਮ ਦਾ ਤੁਸੀਂ ਮਜ਼ਾ ਲੈ ਸਕਦੇ ਹੋ।


Babita

Content Editor

Related News