ਬਠਿੰਡਾ : ਸੰਗਤ ਥਾਣੇ ਦੇ ਪਿੰਡ ਮੁਹਾਲਾਂ ''ਚ ਪਤਨੀ ਤੇ ਉਸ ਦੇ ਆਸ਼ਕ ਦਾ ਗੋਲੀ ਮਾਰ ਕੇ ਕਤਲ
Friday, Jul 28, 2017 - 07:23 PM (IST)
ਬਠਿੰਡਾ (ਬਲਵਿੰਦਰ, ਮਨੀਸ਼) — ਸੰਗਤ ਥਾਣੇ ਦੇ ਪਿੰਡ ਮੁਹਾਲਾਂ 'ਚ ਪਤਨੀ ਤੇ ਉਸ ਦੇ ਆਸ਼ਕ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਮੁਹਾਲਾਂ ਵਾਸੀ ਗੁਰਤੇਜ ਸਿੰਘ ਵੱਲੋ ਆਪਣੀ ਪਤਨੀ ਜਸਪ੍ਰੀਤ ਕੌਰ ਅਤੇ ਉਸ ਦੇ ਆਸ਼ਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਿੱਡੂ ਖੇੜਾ ਨੂੰ ਆਪਣੀ ਲਾਇਸੰਸੀ ਬੰਦੂਕ ਨਾਲ ਫਾਇਰ ਕਰਕੇ ਕਤਲ ਕਰ ਦਿੱਤਾ ਗਿਆ ਹੈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਸ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

