ਦੁਬਈ ''ਚ ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਇਕਲੌਤਾ ਪੁੱਤ

Wednesday, Jul 10, 2024 - 09:08 AM (IST)

ਦੁਬਈ ''ਚ ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਇਕਲੌਤਾ ਪੁੱਤ

ਲੋਹਟਬੱਦੀ (ਭੱਲਾ)- ਪਿੰਡ ਲੋਹਟਬੱਦੀ ਦੇ ਵਸਨੀਕ ਗਰੀਬ ਤੇ ਦਲਿਤ ਪਰਿਵਾਰ ਦੇ ਇਕਲੌਤੇ 20 ਸਾਲਾ ਪੁੱਤਰ ਦਾ ਦੁਬਈ ਵਿਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਸਾਲ ਪਹਿਲਾਂ ਹੀ ਰੋਜ਼ਗਾਰ ਲਈ ਦੁਬਈ ਗਿਆ ਸੀ। ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਦਿਲਬਾਗ ਸਿੰਘ ਤੇ ਚਚੇਰੇ ਭਰਾ ਹਰਜੋਤ ਸਿੰਘ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਮਨਜੋਤ ਨੂੰ ਦੁਬਈ ਭੇਜਿਆ ਸੀ ਪਰ ਉੱਥੇ ਬੀਤੇ ਦਿਨੀਂ ਨਾਲ ਰਹਿੰਦੇ ਇਕ ਲੜਕੇ ਦਾ ਪਾਕਿਸਤਾਨੀ ਲੜਕਿਆਂ ਨਾਲ ਝਗੜਾ ਹੋ ਗਿਆ, ਜਿਸ ਦੌਰਾਨ ਮਨੋਜਤ ਅਤੇ ਉਸ ਦੇ ਸਾਥੀ ’ਤੇ ਪਾਕਿਸਤਾਨੀ ਲੜਕਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮਨਜੋਤ ਦੀ ਮੌਤ ਹੋ ਗਈ ਅਤੇ ਦੂਜਾ ਲੜਕਾ ਜ਼ੇਰੇ ਇਲਾਜ ਹੈ।

ਇਹ ਖ਼ਬਰ ਵੀ ਪੜ੍ਹੋ - 'ਹੌਟ ਸੀਟ' ਜਲੰਧਰ ਵੈਸਟ 'ਚ ਸ਼ੁਰੂ ਹੋਈ ਵੋਟਿੰਗ, ਦਾਅ 'ਤੇ ਲੱਗੀ ਦਿੱਗਜ ਲੀਡਰਾਂ ਦੀ ਸਾਖ਼

ਨੰਬਰਦਾਰ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਹ ਮਾਮਲਾ ਕੇਂਦਰ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਦੁਬਈ ਰਾਜਦੂਤ ਦੇ ਧਿਆਨ ਵਿਚ ਲਿਆਂਦਾ। ਇਸ ਮੌਕੇ ਪੀੜਤ ਪਰਿਵਾਰ ਨੇ ਕੇਂਦਰ, ਪੰਜਾਬ ਤੇ ਦੁਬਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਜੋਤ ਦੀ ਲਾਸ਼ ਪੰਜਾਬ ਲਿਆਂਦੀ ਜਾਵੇ, ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News