ਮਾਮੇ ਨੂੰ ਕਤਲ ਕਰਨ ਵਾਲਾ ਭਾਣਜਾ ਗ੍ਰਿਫਤਾਰ, ਵਾਰਦਾਤ 'ਚ ਵਰਤੇ ਹਥਿਆਰ ਵੀ ਹੋਏ ਬਰਾਮਦ

Monday, Aug 21, 2017 - 05:28 PM (IST)

ਮਾਮੇ ਨੂੰ ਕਤਲ ਕਰਨ ਵਾਲਾ ਭਾਣਜਾ ਗ੍ਰਿਫਤਾਰ, ਵਾਰਦਾਤ 'ਚ ਵਰਤੇ ਹਥਿਆਰ ਵੀ ਹੋਏ ਬਰਾਮਦ

ਫਰੀਦਕੋਟ (ਜਗਤਾਰ ਦੋਸਾਂਝ, ਹਾਲੀ) : ਸਿਰਫ 1500 ਰੁਪਏ ਲਈ ਮਾਮੇ ਨੂੰ ਮੌਤ ਦੇ ਘਾਟ ਉਤਾਰਣ ਵਾਲੇ ਭਾਣਜੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਨੀਵਾਰ ਰਾਤ ਨੂੰ ਫਰੀਦਕੋਟ ਵਿਚ ਸ਼ਿਕੰਦਰ ਨਾਮਕ ਵਿਅਕਤੀ ਦੀ ਉਸ ਦੇ ਭਾਣਜੇ ਵਲੋਂ ਆਪਣੇ ਸਾਥੀ ਨਾਲ ਮਿਲ ਕੇ ਹੱਤਿਆ ਕਰ ਦਿੱਤਾ ਗਈ। ਦਰਅਸਲ ਸ਼ਿਕੰਦਰ ਦਾ ਭਾਣਜਾ ਉਸ ਕੋਲੋਂ ਕੁਝ ਪੈਸਿਆਂ ਦੀ ਮੰਗ ਕਰ ਰਿਹਾ ਸੀ ਪਰ ਮਾਮੇ ਵਲੋਂ ਪੈਸੇ ਨਾ ਦੇਣ 'ਤੇ ਭਾਣਜੇ ਤਰਸੇਮ ਨੇ ਆਪਣੇ ਸਾਥੀ ਨਾਲ ਮਿਲ ਕੇ ਮਾਮੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਸ ਨੇ ਕਤਲ ਦੇ ਦੋਸ਼ੀ ਤਰਸੇਮ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੋਸ਼ੀ ਤਰਸੇਮ ਮੋਗਾ ਵਿਚ ਹੋਈ ਇਕ ਵਾਰਦਾਤ 'ਚ ਪਹਿਲਾਂ ਹੀ ਪੁਲਸ ਨੂੰ ਲੋੜੀਂਦਾ ਸੀ।


Related News