ਦੁਬਈ ਤੋਂ ਵਾਪਸ ਆਏ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ
Saturday, Mar 23, 2019 - 10:13 AM (IST)

ਮੋਗਾ (ਗੋਪੀ)—ਮੋਗਾ 'ਚ ਦੁਬਈ ਤੋਂ ਵਾਪਸ ਆਏ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਮੋਗਾ ਦੇ ਸੰਧੂਆ ਵਾਲੇ ਮੁਹੱਲੇ ਦੇ ਰਹਿਣ ਵਾਲੇ ਸੂਰਜ (32) ਦੋ ਦਿਨ ਪਹਿਲਾਂ ਆਪਣੇ ਜੀਜੇ ਨਾਲ ਦੁਬਈ ਤੋਂ ਵਾਪਸ ਆਇਆ ਸੀ।
ਉਹ ਕੱਲ ਰਾਤ ਤੋਂ ਲਾਪਤਾ ਸੀ। ਅੱਜ ਸਵੇਰੇ ਉਸ ਦੀ ਲਾਸ਼ ਪੁਲਸ ਨੇ ਬਰਾਮਦ ਕਰ ਲਈ ਹੈ। ਰਿਸ਼ਤੇਦਾਰਾਂ ਨੇ ਨੌਜਵਾਨ ਦੀ ਹੱਤਿਆ ਦਾ ਸ਼ੱਕ ਜਤਾਇਆ ਹੈ। ਨੌਜਵਾਨ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ।