ਜ਼ਮੀਨੀ ਵਿਵਾਦ ਨੂੰ ਲੈ ਕੇ 22 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Monday, May 18, 2020 - 06:24 PM (IST)
ਝਬਾਲ (ਨਰਿੰਦਰ): ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮਾਲੂਵਾਲ ਵਿਖੇ ਬੀਤੀ ਦੇਰ ਰਾਤ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਝਬਾਲ ਦੀ ਪੁਲਸ ਨੇ ਮ੍ਰਿਤਕ ਨੋਜਵਾਨ ਦੇ ਪਿਤਾ ਨਵਜੋਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਾਲੂਵਾਲ ਸੰਤਾਂ ਦੇ ਬਿਆਨਾਂ ਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨਵੋਜਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ ਕਾਰਜ ਸਿੰਘ ਨੂੰ ਵੇਚੀ ਸੀ ਪਰ 2.5 ਕਨਾਲ ਲੋਹ ਦੇ ਨਾਂ ਹੋਣ ਕਰਕੇ ਕਾਰਜ ਸਿੰਘ ਦੇ ਨਾਂ ਰਜਿਸਟਰੀ ਨਹੀ ਸੀ ਹੋਈ ਅਤੇ ਨਾਂ ਹੀ ਉਸ ਜ਼ਮੀਨ ਦੀ ਕਾਰਜ ਸਿੰਘ ਨੇ ਅਜੇ ਪੈਸੇ ਦਿੱਤੇ ਸਨ, ਪਰ ਕੱਲ੍ਹ ਦੇਰ ਸ਼ਾਮ ਕਾਰਜ ਸਿੰਘ ਕੁਝ ਬੰਦਿਆਂ ਨੂੰ ਲੈ ਕੇ ਉਕਤ ਜ਼ਮੀਨ ਨੂੰ ਵਾਹੁਣ ਲਈ ਗਿਆ।ਜਿਸ ਤੇ ਹਰਕਿਰਤ ਸਿੰਘ ਪੁੱਤਰ ਨਵਜੋਤ ਸਿੰਘ ਨੇ ਤੇ ਉਸ ਦਾ ਪਰਿਵਾਰ ਕਾਰਜ ਸਿੰਘ ਨੂੰ ਜ਼ਮੀਨ ਵਾਹੁਣ ਤੋਂ ਰੋਕਣ ਲਈ ਗਏ ਤੇ ਕਿਹਾ ਕਿ ਪਹਿਲਾਂ ਜ਼ਮੀਨ ਦੀ ਰਜਿਸਟਰੀ ਕਰਕੇ ਪੂਰੇ ਪੈਸੇ ਦੇਵੇ ਫਿਰ ਇਸ ਜ਼ਮੀਨ ਤੇ ਕਬਜਾ ਕਰੇ , ਜਿਸ ਤੇ ਅੱਗੋਂ ਕਾਰਜ ਸਿੰਘ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਹਰਕਿਰਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲੀਆਂ ਮਸ਼ੀਨਾਂ, ਚੱਲਣਗੀਆਂ ਪੈਰਾਂ ਨਾਲ
ਜਦੋਂ ਕਿ ਕਾਰਜ ਸਿੰਘ ਤੇ ਉਸਦੇ ਸਾਥੀ ਹਰਕਿਰਤ ਸਿੰਘ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਝਬਾਲ ਤੋਂ ਐੱਸ.ਐੱਚ.ਓ. ਹਰਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਕਾਰਜ ਸਿੰਘ, ਰਛਪਾਲ ਸਿੰਘ ਦੋਲਾ, ਹਰਜੀਤ ਕੌਰ ਪਤਨੀ ਹੀਰਾ ਸਿੰਘ, ਰਣਜੀਤ ਕੌਰ ਪਤਨੀ ਕਾਰਜ ਸਿੰਘ, ਰਣਜੀਤ ਕੌਰ ਪਤਨੀ ਗੁਰਦੇਵ ਸਿੰਘ, ਰਾਜੂ ਬਈਆਂ, ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਦਾਰ 302/506/149/188/269/270 ਆਈ.ਪੀ.ਸੀ 25/27 ਆਰਮ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ 'ਚ ਸੁਧਾਰ ਬਰਕਰਾਰ, 72 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ