ਭੈਣ ਕੋਲ ਰੱਖੜੀ ਬੰਨ੍ਹਵਾਉਣ ਆਏ ਭਰਾ ਨੂੰ ਜੀਜੇ ਨੇ ਵੱਢਿਆ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

Sunday, Sep 03, 2023 - 04:30 AM (IST)

ਭੈਣ ਕੋਲ ਰੱਖੜੀ ਬੰਨ੍ਹਵਾਉਣ ਆਏ ਭਰਾ ਨੂੰ ਜੀਜੇ ਨੇ ਵੱਢਿਆ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਜ਼ੀਰਕਪੁਰ (ਅਸ਼ਵਨੀ)– ਯੂ. ਪੀ. ਤੋਂ ਪੰਜਾਬ ਭੈਣ ਕੋਲ ਰੱਖੜੀ ਬੰਨ੍ਹਵਾਉਣ ਆਏ ਨੌਜਵਾਨ ਦੀ ਉਸ ਦੇ ਜੀਜੇ ਨੇ ਗਲਾ ਕੱਟ ਕੇ ਹੱਤਿਆ ਕਰ ਦਿੱਤੀ। ਮਾਮਲਾ ਜ਼ੀਰਕਪੁਰ ਦੇ ਪਿੰਡ ਭਬਾਤ ਦਾ ਹੈ। ਇੱਥੇ ਰਹਿਣ ਵਾਲੀ ਨੇਹਾ ਯਾਦਵ ਦਾ ਛੋਟਾ ਭਰਾ ਨਿਖਿਲ ਰੱਖੜੀ ਬੰਨ੍ਹਵਾਉਣ ਲਈ ਯੂ. ਪੀ. ਦੇ ਜ਼ਿਲ੍ਹਾ ਗੋਰਖਪੁਰ ਦੇ ਪਿੰਡ ਉਰਾਈ ਤੋਂ ਆਇਆ ਸੀ। ਸ਼ੁੱਕਰਵਾਰ ਦੇਰ ਸ਼ਾਮ ਕਿਸੇ ਗੱਲ ਤੋਂ ਜੀਜੇ-ਸਾਲੇ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਜੀਜਾ ਅੰਜੇ ਨੇ ਦਾਤਰ ਨਾਲ ਸਾਲੇ ਦਾ ਗਲਾ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਅੰਜੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਧਮਕੀ ਦੇ ਕੇ ਗਿਆ ਕਿ ਹੁਣ ਉਹ ਵੀ ਮਰਨ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਰੋਮਾਂਚਕ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਚੈਂਪੀਅਨ ਬਣਿਆ ਭਾਰਤ

ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਹਸਪਤਾਲ ਪਹੁੰਚਾਈ। ਘਟਨਾ ਸਥਾਨ ਤੋਂ ਹੱਤਿਆ ਵਿਚ ਵਰਤਿਆ ਦਾਤਰ ਵੀ ਕਬਜ਼ੇ ਵਿਚ ਲੈ ਲਿਆ ਹੈ। ਉਥੇ ਹੀ ਪੁਲਸ ਥਾਣਾ ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਨੇਹਾ ਯਾਦਵ ਦੀ ਸ਼ਿਕਾਇਤ ’ਤੇ ਅੰਜੇ ਯਾਦਵ ਖਿਲਾਫ਼ ਕੇਸ ਦਰਜ ਕੇ ਉਸ ਨੂੰ ਕਾਬੂ ਕਰ ਲਿਆ ਹੈ।

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ ਮੁਲਜ਼ਮ, ਕਰਦਾ ਰਹਿੰਦਾ ਸੀ ਲੜਾਈ

ਮ੍ਰਿਤਕ ਨਿਖਿਲ ਦੀ ਭੈਣ ਨੇਹਾ ਯਾਦਵ ਨੇ ਪੁਲਸ ਨੂੰ ਦੱਸਿਆ ਕਿ ਛੋਟਾ ਭਰਾ ਨਿਖਿਲ ਰੱਖੜੀ ਲੈ ਕੇ 29 ਅਗਸਤ ਨੂੰ ਜ਼ੀਰਕਪੁਰ ਆਇਆ ਸੀ। ਪਤੀ ਅੰਜੇ ਯਾਦਵ ਜ਼ੀਰਕਪੁਰ ਵਿਚ ਆਟੋ ਚਲਾਉਂਦਾ ਹੈ। ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਉਹ ਕਿਸੇ ਨਾ ਕਿਸੇ ਗੱਲ ਤੋਂ ਅਕਸਰ ਲੜਾਈ ਕਰਦਾ ਰਹਿੰਦਾ ਸੀ। ਸ਼ੁੱਕਰਵਾਰ ਸਾਰੇ ਲੋਕ ਘਰ ’ਚ ਸਨ ਅਤੇ ਹਰ ਵਾਰ ਵਾਂਗ ਅੰਜੇ ਨੇ ਪੈਸਿਆਂ ਤੋਂ ਬਹਿਸਬਾਜ਼ੀ ਕਰਦਿਆਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - Part Time Job ਦੀ ਭਾਲ 'ਚ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਕਰ ਨਾ ਬੈਠੀਓ ਅਜਿਹੀ ਗਲਤੀ

ਛੋਟੇ ਭਰਾ ਨਿਖਿਲ ਨੇ ਵਿਚ-ਬਚਾਅ ਕਰਦਿਆਂ ਉਸ ਨੂੰ ਸ਼ਾਂਤ ਕਰਵਾਇਆ। ਇਹ ਗੱਲ ਅੰਜੇ ਨੂੰ ਰਾਸ ਨਹੀਂ ਆਈ ਅਤੇ ਉਹ ਨਿਖਿਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਇਸ ਤੋਂ ਬਾਅਦ ਜਦੋਂ ਮਾਹੌਲ ਥੋੜ੍ਹਾ ਸ਼ਾਂਤ ਹੋਇਆ ਤਾਂ ਖਾਣਾ ਖਾਣ ਤੋਂ ਬਾਅਦ ਸਾਰੇ ਆਪਣੇ-ਆਪਣੇ ਕਮਰੇ ਵਿਚ ਸੌਣ ਚਲੇ ਗਏ। ਉਦੋਂ ਉਸ ਦਾ ਪਤੀ ਅੰਜੇ ਉੱਠ ਕੇ ਨਿਖਿਲ ਤੋਂ ਬਦਲਾ ਲੈਣ ਦੀ ਨੀਅਤ ਨਾਲ ਉਸ ਦੇ ਕਮਰੇ ਵਿਚ ਗਿਆ ਅਤੇ ਨਾਰੀਅਲ ਕੱਟਣ ਵਾਲੇ ਦਾਤਰ ਨਾਲ ਉਸ ਦਾ ਗਲਾ ਕੱਟ ਦਿੱਤਾ। ਨਿਖਿਲ ਦੇ ਚੀਕਣ ਦੀ ਆਵਾਜ਼ ਸੁਣ ਕੇ ਨੇਹਾ ਉੱਠੀ ਅਤੇ ਵੇਖਿਆ ਕਿ ਪਤੀ ਅੰਜੇ ਦੇ ਹੱਥ ਵਿਚ ਖੂਨ ਨਾਲ ਲਿੱਬੜਿਆ ਦਾਤਰ ਸੀ ਅਤੇ ਬਿਸਤਰੇ ’ਤੇ ਖੂਨ ਨਾਲ ਲਿੱਬੜਿਆ ਨਿਖਿਲ ਬੇਸੁਧ ਪਿਆ ਸੀ। ਇਹ ਵੇਖ ਕੇ ਅੰਜੇ ਨੇ ਧਮਕੀ ਦਿੱਤੀ ਕਿ ਨਿਖਿਲ ਨੂੰ ਮਾਰ ਕੇ ਬਦਲਾ ਲੈ ਲਿਆ ਹੈ ਅਤੇ ਹੁਣ ਖੁਦ ਮਰਨ ਜਾ ਰਿਹਾ ਹਾਂ। ਇਹ ਕਹਿ ਕੇ ਅੰਜੇ ਘਰੋਂ ਚਲਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News