ਪਾਣੀ ਤੇ ਮਿੱਟੀ ਪਿੱਛੇ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ! ਵਿਅਕਤੀ ਦਾ 6 ਗੋਲ਼ੀਆਂ ਮਾਰ ਕੇ ਕਤਲ

Thursday, Jul 11, 2024 - 08:40 AM (IST)

ਪਾਣੀ ਤੇ ਮਿੱਟੀ ਪਿੱਛੇ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ! ਵਿਅਕਤੀ ਦਾ 6 ਗੋਲ਼ੀਆਂ ਮਾਰ ਕੇ ਕਤਲ

ਤਰਨਤਾਰਨ (ਰਮਨ ਚਾਵਲਾ): ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਸਰਹੱਦੀ ਪਿੰਡ ਕਾਲੀਆ ਸਕਤਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਮੂਲੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ ਤੇ ਇਕ ਵਿਅਕਤੀ ਦਾ 6 ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ ਇਨ੍ਹਾਂ 4 ਲੀਡਰਾਂ ਤੋਂ ਸਿਆਸਤ ਦੇ ਗੁਰ ਸਿੱਖੇਗਾ ਨੀਟੂ ਸ਼ਟਰਾਂ ਵਾਲਾ (ਵੀਡੀਓ)

ਜਾਣਕਾਰੀ ਮੁਤਾਬਕ ਜਸਕਰਨ ਸਿੰਘ ਨੇ ਆਪਣੇ ਖੇਤਾਂ ਵਿਚ ਸਬਜ਼ੀ ਬੀਜੀ ਹੋਈ ਸੀ ਤੇ ਕੇਵਲ ਕ੍ਰਿਸ਼ਨ ਦਾ ਘਰ ਉਸ ਦੇ ਖੇਤਾਂ ਦੇ ਲਾਗੇ ਸੀ। ਸਬਜ਼ੀਆਂ ਵਿਚ ਲਾਇਆ ਹੋਇਆ ਪਾਣੀ ਕੇਵਲ ਕ੍ਰਿਸ਼ਨ ਦੇ ਘਰ ਦੀਆਂ ਨੀਹਾਂ ਵਿਚ ਪੈਂਦਾ ਸੀ। ਕੇਵਲ ਕ੍ਰਿਸ਼ਨ ਨੇ ਜਸਕਰਨ ਸਿੰਘ ਦੇ ਖੇਤਾਂ ਵਿਚੋਂ ਮਿੱਟੀ ਚੁੱਕ ਕੇ ਆਪਣੇ ਘਰ ਦੀਆਂ ਕੰਧਾਂ ਦੇ ਨਾਲ ਪਾ ਦਿੱਤੀ। ਇਸੇ ਗੁੱਸੇ ਵਿਚ ਆਏ ਜਸਕਰਨ ਸਿੰਘ ਵੱਲੋਂ ਕੇਵਲ ਕ੍ਰਿਸ਼ਨ ਨੂੰ 6 ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫ਼ਿਲਹਾਲ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News