ਖੇਮਕਰਨ ''ਚ ਵੱਡੀ ਵਾਰਦਾਤ, ਗੁੱਸੇ ''ਚ ਆਏ ਜਵਾਈ ਨੇ ਬੇਰਹਿਮੀ ਨਾਲ ਕਤਲ ਕੀਤਾ ਸਹੁਰਾ

Tuesday, Mar 09, 2021 - 09:39 AM (IST)

ਖੇਮਕਰਨ ''ਚ ਵੱਡੀ ਵਾਰਦਾਤ, ਗੁੱਸੇ ''ਚ ਆਏ ਜਵਾਈ ਨੇ ਬੇਰਹਿਮੀ ਨਾਲ ਕਤਲ ਕੀਤਾ ਸਹੁਰਾ

ਖੇਮਕਰਨ (ਸੋਨੀਆ) : ਇੱਥੇ ਇਕ ਜਵਾਈ ਵੱਲੋਂ ਆਪਣੇ ਸਹੁਰੇ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਲੇਰ ਸਿੰਘ ਪੁੱਤਰ ਕੀਨਾ ਸਾਂਸੀ ਵਾਸੀ ਖੇਮਕਰਨ ਨੂੰ ਉਸ ਦੇ ਜਵਾਈ ਜਤਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਵੈਰੋਂਵਾਲ ਨੇ ਡਾਂਗ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ

ਜਤਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੇ ਗੁੱਸੇ ’ਚ ਆ ਕੇ ਸਹੁਰੇ ਦੇ ਡਾਂਗ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਬੰਦ ਰਹਿਣਗੀਆਂ ਪੰਜਾਬ ਦੀਆਂ 'ਅਨਾਜ ਮੰਡੀਆਂ', ਜਾਣੋ ਕੀ ਹੈ ਕਾਰਨ

ਪੁਲਸ ਥਾਣਾ ਖੇਮਕਰਨ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਮੁਖੀ ਨਰਿੰਦਰ ਸਿੰਘ ਢੋਟੀ ਨੇ ਕਿਹਾ ਕਿ ਦੋਸ਼ੀ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ : ਸਮਾਜ 'ਚ ਹੋ ਰਹੇ ਰਿਸ਼ਤਿਆਂ ਦੇ ਘਾਣ ਬਾਰੇ ਦਿਓ ਆਪਣੀ ਰਾਏ
 


author

Babita

Content Editor

Related News