ਪਤਨੀ ਨਾਲ ਝਗੜਦਿਆਂ ਗੁੱਸਾ ਕਾਬੂ ਨਾ ਕਰ ਸਕਿਆ ਪਤੀ, ਦੇਖਦੇ ਹੀ ਦੇਖਦੇ ਕਰ ਦਿੱਤਾ ਵੱਡਾ ਕਾਰਾ

Monday, Aug 07, 2023 - 10:01 AM (IST)

ਪਤਨੀ ਨਾਲ ਝਗੜਦਿਆਂ ਗੁੱਸਾ ਕਾਬੂ ਨਾ ਕਰ ਸਕਿਆ ਪਤੀ, ਦੇਖਦੇ ਹੀ ਦੇਖਦੇ ਕਰ ਦਿੱਤਾ ਵੱਡਾ ਕਾਰਾ

ਡੇਰਾਬੱਸੀ (ਗੁਰਪ੍ਰੀਤ) : ਪਿੰਡ ਬੇਹੜਾ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹਵਲਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਭਰਾ ਮਿਹਰ ਸਿੰਘ ਨਿਵਾਸੀ ਰਾਜਪੁਰਾ ਟਾਊਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਭੈਣ ਰਣਦੀਪ ਕੌਰ ਉਰਫ਼ ਰਾਣੀ (35) ਦਾ ਵਿਆਹ ਬਲਵੰਤ ਸਿਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਭੈਣ ਦੀਆਂ ਦੋ ਧੀਆਂ ਹਨ।

ਇਹ ਵੀ ਪੜ੍ਹੋ : ਸਕੂਲ 'ਚ ਪੜ੍ਹਦੇ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਲ ਪੜ੍ਹਦੀ ਕੁੜੀ ਨਾਲ ਪਾਰ ਕੀਤੀਆਂ ਸਾਰੀਆਂ ਹੱਦਾਂ

ਇਕ 6 ਸਾਲ ਦੀ ਤੇ ਦੂਜੀ ਤਿੰਨ ਸਾਲ ਦੀ। ਉਨ੍ਹਾਂ ਨੂੰ ਉਨ੍ਹਾਂ ਦੀ ਭਾਬੀ ਰਾਣੀ ਕੌਰ ਦਾ ਫ਼ੋਨ ਆਇਆ ਤੇ ਦੱਸਿਆ ਕਿ ਰਣਦੀਪ ਕੌਰ ਉਰਫ਼ ਰਾਣੀ ਦੀ ਮੌਤ ਹੋ ਗਈ ਹੈ। ਜਦ ਉਹ ਬੇਹੜਾ ਪਿੰਡ ਪਹੁੰਚੇ ਤਾਂ ਭੈਣ ਰਣਦੀਪ ਕੌਰ ਦੇ ਅੰਤਿਮ ਸਸਕਾਰ ਦੀ ਤਿਆਰੀ ਚੱਲ ਰਹੀ ਸੀ। ਜਦ ਲਾਸ਼ ਨੂੰ ਦੇਖਿਆ ਤਾਂ ਧੌਣ ’ਤੇ ਨਿਸ਼ਾਨ ਸਨ। ਜਦ ਉਸ ਦੇ ਪਤੀ ਬਲਵੰਤ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਰਣਦੀਪ ਕੌਰ ਨਾਲ ਝਗੜਾ ਹੋ ਗਿਆ ਸੀ ਤੇ ਗੁੱਸੇ 'ਚ ਉਸ ਨੇ ਉਸ ਦਾ ਗਲਾ ਘੁੱਟ ਦਿੱਤਾ ਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਖ਼ਰੀਦੇਗਾ ਪ੍ਰਦੂਸ਼ਣ ਮੁਕਤ ਬਿਜਲੀ, 25 ਸਾਲਾਂ ਲਈ ਇਸ ਤੈਅ ਦਰ ਨਾਲ ਹੋਵੇਗੀ ਸਪਲਾਈ

ਮ੍ਰਿਤਕ ਦੇ ਭਰਾ ਨੇ ਇਸ ਦੀ ਜਾਣਕਾਰੀ ਡੇਰਾਬਸੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਸਿਵਲ ਹਸਪਤਾਲ ਡੇਰਾਬੱਸੀ 'ਚ ਪੋਸਟਮਾਰਟਮ ਕਰਵਾਇਆ ਗਿਆ। ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪੁਲਸ ਨੇ ਮ੍ਰਿਤਕ ਦੇ ਭਰਾ ਮਿਹਰ ਸਿੰਘ ਦੇ ਬਿਆਨ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਡੇਰਾਬੱਸੀ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News