ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ''ਤੇ ਲਈ ਗੋਗੀ ਜਟਾਨਾ ਦੇ ਕਤਲ ਦੀ ਜ਼ਿੰਮੇਵਾਰੀ (ਵੀਡੀਓ)

06/17/2018 7:05:52 PM

ਬਠਿੰਡਾ : ਪਿੰਡ ਫੂਲ 'ਚ ਐਤਵਾਰ ਨੂੰ ਦਿਨ ਦਿਹਾੜੇ ਕੀਤੇ ਗਏ ਪੋਲਟਰੀ ਫਾਰਮ ਦੇ ਮਾਲਕ ਗੋਗੀ ਜਟਾਣਾ ਦੇ ਕਤਲ ਦੀ ਜ਼ਿੰਮੇਵਾਰੀ ਕੁਝ ਘੰਟਿਆਂ ਬਾਅਦ ਹੀ ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗੈਂਗ ਨੇ ਲਈ ਹੈ। ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਫੇਸਬੁੱਕ ਆਈ. ਡੀ. 'ਤੇ ਇਸ ਕਤਲ ਕਰਨ ਦਾ ਦਾਅਵਾ ਕਰਦਿਆਂ ਲਿਖਿਆ ਹੈ ਕਿ 17-6-2018 ਨੂੰ ਪਿੰਡ ਫੂਲ ਵਿਚ ਜਿਹੜਾ ਗੋਗੀ ਜਟਾਣਾ ਦਾ ਕਤਲ ਹੋਇਆ ਹੈ, ਇਹ ਮੈਂ ਅਤੇ ਅਮਨ ਅਮਨਾ ਜੈਤੋਂ ਨੇ ਕੀਤਾ ਹੈ। ਇਸ ਦਾ ਕਾਰਨ ਇਹ ਸੀ ਕਿ ਗੋਗੀ ਨੇ ਦਵਿੰਦਰ ਬੰਬੀਹਾ ਦੀ ਮੁਖਬਰੀ ਕੀਤੀ ਸੀ ਅਤੇ ਇਸ ਦਾ ਐਨਕਾਊਂਟਰ ਕਰਵਾਇਆ ਸੀ। ਅਸੀਂ ਉਸ ਦਾ ਬਦਲਾ ਲਿਆ ਹੈ ਅਤੇ ਅੱਜ ਸਾਡਾ ਬਦਲਾ ਪੂਰਾ ਹੋ ਗਿਆ ਹੈ। 
PunjabKesari
ਇੰਨਾ ਹੀ ਨਹੀਂ ਇਸ ਪੋਸਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਅੱਗੇ ਤੋਂ ਜੇਕਰ ਕੋਈ ਸਾਡੇ ਵੀਰ ਦੀ ਮੁਖਬਰੀ ਕਰਦਾ ਹੈ ਤਾਂ ਉਸ ਦਾ ਵੀ ਇਹੋ ਹਾਲ ਹੋਵੇਗਾ।


Related News